ਓਦੋਂ ਤਾਂ ਤੂੰ ਵੀ ਬਾਪੂ
ਪੁੱਤ 2 ਕਰਦਾ ਹੁੰਦਾ ਸੀ ਮੈਨੂੰ
ਹੱਥਾਂ ਚ ਚੁੱਕ ਉਛਾਲਿਆ ਕਰਦਾ ਸੀ-
ਅਰਸ਼ਾਂ ਤੀਕ
ਕਹਿੰਦਾ ਹੁੰਦਾ ਸੀ
ਤੱਤੀ ਵਾ ਨਾ ਲੱਗੇ- ਮੇਰੀ ਧੀ ਨੂੰ
ਜਿਸ ਦਿਨ ਤੋਂ ਵੀਰ ਨੇ
ਘਰ ਚ ਪੈਰ ਪਾਇਆ-
ਤੂੰ ਵੀ ਪਰੇ ਹਟ ਗਿਆ ਸੀ ਮੈਥੋਂ ਕਦਮ ਕੁ
ਮਾਂ ਨੇ ਵੀ ਵਿਸਾਰ ਦਿਤਾ ਸੀ ਚੱਪਾ ਕੁ
ਪਲ 2 ਪਹਿਰ 2 ਗੀਤ ਬਣਦਾ ਗਿਆ-
ਤੈਨੂੰ ਪੁੱਤ ਦਾ ਚਾਅ ਸੀ-
ਮੈਨੂੰ ਰੀਝਾਂ ਦੀ ਹਾਅ ਸੀ-
ਗੁੱਡੀਆਂ ਪਟੋਲੇ ਹੀ
ਮੇਰੇ ਸਾਥੀ ਰਹਿ ਗਏ-
ਮੇਰੇ ਹੋ ਕੇ ਨੇੜੇ ਬਹਿ ਗਏ
ਅੰਬਰ ਤਾਰੇ ਸੁਪਨੇ ਰਹਿ ਗਏ
ਓਸ ਦਿਨ ਸੱਧਰਾਂ ਚ
ਇੱਕ ਮਾਹੀ ਗੁੰਦਿਆ ਸੀ-
ਚੁੰਨੀ ਰੰਗਾਈ ਸੀ-
ਓਹਦੀ ਪੱਗ ਵਰਗੀ-
ਕੰਧਾਂ ਟੱਪ ਕੇ ਪਤਾ ਨਹੀਂ ਕਿੱਧਰੋਂ
ਜਵਾਨੀ ਜੇਹੀ ਆ ਗਈ -
ਸੇਕ ਚੜ੍ਹ ਗਿਆ ਅੰਗੀਂ ਸੰਗੀਂ
ਜ਼ਿੰਦ ਨਿਕਰਮੀਂ
ਅੱਗ ਦੇ ਗੀਤ ਬਣ ਗਏ ਸਭ ਖ਼ਾਬ
ਬਰਤਨ ਰੋਟੀ ਬਣ ਗਏ ਰਾਗ
ਕੁੜੀਆਂ ਧੀਆਂ ਨੇ ਨਾਲ ਕੀ ਲੈ ਜਾਣਾ ਸੀ-
ਮੈਂ ਤਾਂ ਆਪਣੀ ਦੌਲਤ
ਗੁੱਡੀਆਂ ਪਟੋਲੇ ਵੀ ਛੱਡ ਗਈ-
ਨਾ ਰਾਹਾਂ ਦਾ ਪਤਾ ਸੀ
ਨਾ ਬੇਗਾਨੇ ਪਿੰਡ ਦੀ ਜੂਹ ਹੀ ਜਾਣਦੀ ਸੀ-
ਮਾਂ ਤੂੰ ਦੱਸ ਤਾਂ ਸਈ
ਤੂੰ ਕਿੰਜ਼ ਹਿੱਕ ਤੋਂ ਲਾਹ
ਔਝੜ ਪੱਗਡੰਡੀਆਂ ਤੇ ਟੋਰ ਦਿਤਾ ਮੈਨੂੰ-
ਓਸ ਦਿਨ ਅੰਗਾਂ ਚ ਤਾਰੇ ਵੀ ਜਗਦੇ ਸਨ
ਪਿੰਡ ਰਹਿ ਗਈ ਖੇਡਣ ਵਾਲੀ ਥਾਂ ਵੀ ਰੋਂਦੀ ਸੀ-
ਇੱਕ ਪਾਸੇ ਲੋਹੜੇ ਦੇ ਚਾਅ ਸਨ
ਦੂਸਰੇ ਪਾਸੇ ਹੰਝੂਆਂ ਚ ਵਿਯੋਗ ਕੱਲਾ ਬੈਠਾ ਸੀ
ਬਹੁਤ ਕਵਿਤਾਵਾਂ
ਕੁੜੀਆਂ ਧੀਆਂ ਬਣ ਉਸ ਦਿਨ
ਮੈਨੂੰ ਮੁਖਾਤਿਬ ਹੋਈਆਂ ਸਨ
ਮਨ ਵਿੱਚ ਧੀਆਂ ਦੇ
ਪਿਆਰ ਦੀ ਹੋਂਦ ਦਾ ਨਿੱਘਾ ਅਹਿਸਾਸ
ਡੁੱਸਕਿਆ ਸੀ ਓਸ ਦਿਨ-
ਧੀਆਂ ਧਿਆਣੀਆਂ ਨੂੰ
ਸਰਬ ਸਾਝੀਆਂ ਸਮਝ
ਸਨਮਾਨ ਤਾਂ ਵੰਡਣ
ਉਮਰ ਭਰ ਟੰਗਣ-
ਜਰਾ ਨਾ ਸੰਗਣ
ਹਰ ਪਿਓ ਧੀ ਦੀਆਂ ਰੀਝਾਂ ਪੂਰੀਆਂ ਕਰੇ
ਪਰ ਆਪਣੇ ਹੀ ਲਿਖੇ ਭਾਸ਼ਣ ਨਾ ਪੜ੍ਹੇ
ਕੁੱਖਾਂ ਖੋਰਨ ਵਾਲੀਆਂ ਮਸ਼ੀਨਾਂ ਤੋਂ ਨਾ ਡਰੇ
ਰਾਜਾਨੁ ਜੰਮਣ ਵਾਲਾ ਖਬਰੇ ਪੰਨਾ ਕਿਉਂ ਸੜੇ
ਜੇ ਮੈਂ ਘਰ ਦੀ ਇੱਜ਼ਤ ਸੀ
ਤਾਂ ਕਿਸੇ ਆਲ੍ਹੇ ਚ ਤਾਂ ਜਗਣ ਦਿੰਦਾ-
ਮੈਂ ਕਿਉਂ ਚੁੰਨੀ ਚਿੱਟੀ ਬਣ ਬੈਠਾਂ
ਕਿਉਂ ਨਾ ਜੜਾਂ ਰਾਤਾਂ ਵਿਚ ਰਾਂਝਾ
ਕਿਉਂ ਨਾ ਭਾਬੀ ਸ਼ਾਮ ਬਣਾ ਨੱਚਾਂ-
ਵੀਰ ਬਣਨ ਘਰਾਂ ਦੀਆਂ ਪੱਗਾਂ
ਓਹਨਾਂ ਬਾਂਝ ਤਾਂ ਮੇਰੇ ਗੀਤ ਉਦਾਸੇ
ਰਾਂਝਣ ਰੀਝਾਂ ਦਾਗ ਨਾ ਲੱਗਣ
ਢਾਕੇ ਅੱਗਾਂ ਝਨਾਂ ਇਹ ਵੱਗਣ
ਨੀ ਤਾਂਹੀ ਤਾਰੇ ਚੰਨ ਇਹ ਜਗਣ