ਉਹ ਜਦੋਂ ਮੇਰੇ ਨਾਲ

ਉਹ ਜਦੋਂ ਮੇਰੇ ਨਾਲ ਹੁੰਦਾ ਹੈ, 

ਅਜਬ ਦੋਹਾਂ ਦਾ ਹਾਲ ਹੁੰਦਾ ਹੈ।

ਉਸ ਦਾ ਵੱਖਰਾ ਜਵਾਬ ਹਰ ਵਾਰੀ,

ਮੇਰਾ ਓਹੀਉ ਸਵਾਲ ਹੁੰਦਾ ਹੈ।

ਬਹੁਤ ਤਪਦਾ ਹੈ ਹਾੜ ਤੇਰੇ ਬਿਨ,

ਬਹੁਤ ਠੰਢਾ ਸਿਆਲ ਹੁੰਦਾ ਹੈ।

ਸੁਰਤ ਆਪਣੀ ਵੀ ਜਦ ਨਹੀਂ ਹੁੰਦੀ,

ਮੈਨੂੰ ਤੇਰਾ ਖਿਆਲ ਹੁੰਦਾ ਹੈ।

ਹੁਸਨ ਤੇਰਾ ਹੈ ਇਸ਼ਕ ਹੈ ਮੇਰਾ, 

ਆਪੋ ਆਪਣਾ ਕਮਾਲ ਹੁੰਦਾ ਹੈ।

ਜਗ-ਮੇਲੇ 'ਚ ਖੁੰਝਿਆ ਬੇਲੀ, 

ਫੇਰ ਮੁਸ਼ਕਲ ਹੀ ਭਾਲ ਹੁੰਦਾ ਹੈ।

ਇਸ਼ਕ ਨ੍ਹਈਂ ਮੇਰੇ ਵੱਸ ਤਾਂ ਉਸ ਤੋਂ, 

ਹੁਸਨ ਕਿਹੜਾ ਸੰਭਾਲ ਹੁੰਦਾ ਹੈ।

 

📝 ਸੋਧ ਲਈ ਭੇਜੋ