ਉਹ ਜੋ ਬਰਫ਼ ਖਿਲਾਰੇ

ਕੌਣ ਹੈ ਉਹ ਜੋ ਬਰਫ਼ ਖਿਲਾਰੇ। 

ਸੜਦੀ-ਬਲਦੀ ਰੇਤ ਨੂੰ ਠਾਰੇ। 

ਤੂਫ਼ਾਨਾਂ ਵਿਚ ਖੋ ਗਈ ਕਿਸ਼ਤੀ,

‘ਵਾਜਾਂ ਮਾਰਣ ਦੂਰ ਕਿਨਾਰੇ।

ਬੁਝੇ-ਬੁਝੇ ਦਿੱਸਦੇ ਨੇ ਕਿਉਂਕਰ,

ਇਹ ਅੰਬਰ ਇਹ ਚੰਨ ਸਿਤਾਰੇ।

ਸਿਰਫ਼ ਜ਼ਰੂਰਤ ਦੇ ਰਿਸ਼ਤੇ ਹਨ,

ਕੋਈ ਨਹੀਂ ਹੈ ਅਪਣਾ ਪਿਆਰੇ।

ਪਿੰਡ ਦੇ ਖੂਹਾਂ ਦੇ ਵੀ ਹੁਣ ਤਾਂ,

ਮਿੱਠੇ ਪਾਣੀ ਹੋ ਗਏ ਖਾਰੇ।

ਕੋਈ ਅੱਗ ਇਸ ਤਰ੍ਹਾਂ ਦੀ ਜੋ,

ਜੰਮੀ ਹੋਈ ਬਰਫ਼ ਪੰਘਾਰੇ।

📝 ਸੋਧ ਲਈ ਭੇਜੋ