ਉਹ ਕਹਾਣੀ ਨਾ ਛੇੜ

ਉਹ ਕਹਾਣੀ ਨਾ ਛੇੜ

ਉਹਦੀ ਗੱਲ ਵੀ ਨਾ ਕਰੀਂ

ਇਸ ਵੇਲੇ

ਇਹੋ ਜੇਹੀਆਂ 

ਕਥਾ ਕਹਾਣੀਆਂ ਦੇ ਜ਼ਖ਼ਮ 

ਉਮਰਾਂ ਨੂੰ ਲੱਗ ਜਾਂਦੇ ਹਨ

ਮੁਹੱਬਤ ਨੇ ਕੀ ਦਿੱਤਾ ਕਿਸੇ ਨੂੰ

ਵਿਯੋਗ ਦੀਆਂ ਤਕਦੀਰਾਂ ਤੋਂ ਬਗ਼ੈਰ

ਰਿਸਦੇ ਫ਼ੱਟ ਸਿਰਾਣ੍ਹੇ ਰੱਖ ਕੇ

ਕਿਹੜਾ ਜੀਵੇ

ਇਹ ਜ਼ਖ਼ਮ ਨਾ ਜਿਉਣ ਦੇਣ

ਨਾ ਮਰਨ

ਇਹ ਕਹਾਣੀ ਵੀ ਸੱਚੀ ਹੈ 

ਤੇ ਇਹਦੇ ਪਾਤਰ ਵੀ

ਜਿਸ ਦੀਆਂ ਪੀੜਾਂ ਤੇ ਤਨਹਾਈਆਂ ਨੇ 

ਤਬਾਹ ਕੀਤਾ 

ਛੱਡਿਆ ਨਾ ਹੋਵੇ ਜਿਊਣ ਜੋਗੇ

ਇਹੋ ਜਿਹੇ ਹਾਦਸੇ ਚ

ਦਿਲ ਇਸ ਤਰ੍ਹਾਂ ਟੁੱਕੜੇ ੨ ਹੁੰਦਾ ਹੈ

ਕਿ ਕਦੇ ਫਿਰ ਜੁੜਦਾ ਵੀ ਨਹੀਂ

ਮੈਨੂੰ ਦੱਸਦੇ ਹੋ

ਪਿਆਰ ਦੀ ਪਰਿਭਾਸ਼ਾ?

ਇਹਨੇ ਕੁੱਝ ਨਹੀਂ ਪਾਇਆ

ਕਿਸੇ ਦੇ ਨਸ਼ੀਬੀਂ

ਵਸਦਾ ਨਾ ਕਿਸੇ ਨੂੰ ਰਹਿਣ ਦੇਵੇ

ਯਾਰਾਂ ਦੇ ਸ਼ਹਿਰ ਵਿਚ ਰਹਿਣਾ

ਤੇ ਇੱਕ ਦੂਜੇ ਨੂੰ ਬੁਲਾਉਣਾ ਵੀ ਨਾ

ਤੇ ਨਾਲ ਨਫਰਤ ਦੇ ਤੀਰ ਵੀ ਖਾਣੇ

ਸੌਖਾ ਨਹੀਂ ਹੁੰਦਾ

ਉਹ ਘੜੀਆਂ ਪਲ

ਜਿਸ ਨੇ ਬਿਤਾਏ ਹੋਣ

ਉਹੀ ਦੱਸ ਸਕਦਾ ਹੈ

ਕਿ ਅੱਖਾਂ ਨਾਲ ਕੀ ਬੀਤੀ ਹੋਊ

ਤੇ ਸਾਹ ਕਿੰਨੀ ਵਾਰ 

ਅੱਖਾਂ ਮੀਟਣੋ ਬਚੇ ਹੋਣ

ਕਦੇ ਆਰਾਮ ਨਹੀਂ ਕਰਨ ਦਿੰਦੀਆਂ

ਦਿਲ ਦੀਆਂ ਇਹ ਗਹਿਰੀਆਂ ਸੱਟਾਂ ਜ਼ਿੰਦਗੀ ਭਰ

ਸਾਰਿਆਂ ਦੇ ਸਾਹਮਣੇ 

ਕਿਸੇ ਨੇ ਦਿਲ ਚੁਰਾਇਆ ਹੋਵੇ

ਤੇ ਫਿਰ ਉਹ ਦੂਰ ਛੁਪ ਜਾਵੇ

ਕੀ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ 

ਹਵਾ ਠੰਡੀ ਚਲਦੀ ਹੋਵੇ

ਤੇ ਕਿਸੇ ਦੀ ਯਾਦ ਆ ਜਾਵੇ

ਓਦੋਂ ਨਾ ਰੋਇਆ ਜਾਂਦਾ ਹੈ ਇਕੱਲਿਆਂ

ਨਾ ਜ਼ਖ਼ਮ ਹੀ ਵਿਰਦੇ ਨੇ ਹੰਝੂਆਂ ਕੋਲੋਂ

ਕਿਸੇ ਦੀ ਕੋਈ ਯਾਦ ਭੁਲਾਵੇ

ਤਾਂ ਕਿਸ ਤਰ੍ਹਾਂ

ਦਿਲ ਨੂੰ ਕਹਿੰਦਾ ਹਾਂ

ਤੂੰ ਰੋਇਆ ਨਾ ਕਰ

ਮਨ ਨਾ ਖਰਾਬ ਕਰ ਆਪਣਾ

ਅਫ਼ਸੋਸ ਦੀ ਗੱਲ ਹੈ 

ਕਿ ਬਹੁਤ ਸਾਰਾ 

ਲੰਮਾ ਸਮਾਂ ਬਰਬਾਦ ਹੋਇਆ

ਦਿਲ ਦੀਆਂ ਸੱਟਾਂ 

ਕਦ ਆਰਾਮ ਕਰਨ ਦਿੰਦੀਆਂ ਹਨ

ਲੁੱਟਣ ਦਾ ਕਾਰਨ ਨਾ ਪੁੱਛ

ਸੱਭ ਦੇ ਸਾਹਮਣੇ 

ਤੂੰ ਹੀ ਸੀ ਜਿਸਨੇ ਚੈਨ ਖੋਹਿਆ

ਨੀਂਦ ਗੁਆਈ ਰਾਤਾਂ ਦੀ

ਜਦੋਂ ਵੀ ਕਹਾਣੀ ਛਿੜੇਗੀ

ਵਿਚ ਤੇਰਾ ਹੀ ਨਾਮ ਹੋਵੇਗਾ

📝 ਸੋਧ ਲਈ ਭੇਜੋ