ਉਹ ਨੇੜੇ ਹੋਵੇ ਕਿ ਦੂਰ

ਉਹ ਨੇੜੇ ਹੋਵੇ ਕਿ ਦੂਰ। 

ਚਾਹਤ ਨੂੰ ਸਭ ਕੁਝ ਮੰਜ਼ੂਰ।

ਅਕਸ ਗੁਆਚੇ ਕਿਰਚਾਂ ਵਿਚ,

ਟੁੱਟ ਕੇ ਹੋਏ ਸ਼ੀਸ਼ੇ ਚੂਰ।

ਤੂੰ ਵੀ ਆਪਣੀ ਮੁਸ਼ਕਿਲ ਵਿਚ, 

ਮੈਂ ਵੀ ਹਾਂ ਦਿਲ ਤੋਂ ਮਜਬੂਰ।

ਇਸ਼ਕ ਦਾ ਅਪਣਾ ਵੱਖਰਾ ਰਾਹ, 

ਦੁਨੀਆਂ ਦੇ ਅਪਣੇ ਦਸਤੂਰ।

ਦਿਲ ਬੁਝਿਆ ਤਾਂ ਜਾਣ ਲਵੋ, 

ਚੰਨ ਸਿਤਾਰੇ ਹਨ ਬੇਨੂਰ।

📝 ਸੋਧ ਲਈ ਭੇਜੋ