ਉਹਦੇ ਬਾਜੋਂ

ਭਰਨੀ ਉਡਾਰੀ ਭਰੀਂ ਆਪਣੇ ਹੀ ਦਮ ਉੱਤੇ,

ਸੱਤਿਆ ਕਿਸੇ ਦਾ ਕਦੇ ਆਸਰਾ ਤਕਾਈਂ ਨਾ!

ਦੁਨੀਆਂ ਖੜ੍ਹੱਪਾ ਸੱਪ ਬਚ ਜਿੰਨਾਂ ਬਚ ਹੁੰਦਾ,

ਜਣਾਂ ਖਣਾਂ ਲੁੱਚਾ ਬੰਦਾ ਮਿੱਤਰ ਬਣਾਈੰ ਨਾ!

ਗੱਲ ਗੱਲ ਉੱਤੇ ਸੂਹਾਂ ਰੱਖਦੇ ਨੇ ਭੈੜੇ ਲੋਕੀਂ

ਪਰਖੇ ਬਗ਼ੈਰ ਬਾਹਲੀ ਨੇੜਤਾ ਵਧਾਈ ਨਾ!

ਤੇਰੇ ਬਾਜੋਂ ਕੌਣ ਤੇਰਾ ਸੋਚਕੇ ਤਾਂ ਵੇਖੀਂ ਕੇਰਾਂ,

ਕਿਸੇ ਉੱਤੇ ਐਵੇਂ ਝੂਠਾ ਹੱਕ ਤੂੰ ਜਤਾਈ ਨਾ!

ਪ੍ਰਵਰਦਗਾਰ ਉੱਤੇ ਦਿਲ ਤੋਂ ਭਰੋਸਾ ਰੱਖੀਂ,

ਉਹਦੇ ਬਾਜੋਂ ਆਸ ਕਦੇ ਕਿਸੇ ਤੇ ਲਾਈਂ ਨਾ!

📝 ਸੋਧ ਲਈ ਭੇਜੋ