ਓਹਦੇ ਦਿਲ ਵਿਚ ਥਾਂ ਨੀ ਬਣਿਆ
ਕਮੀਂ ਕੋਈ ਹੋਣੀ ਤਾਂ ਨੀ ਬਣਿਆ
ਹਰ ਕੋਈ ਆਵੇ,ਠਹਿਰੇ,ਤੁਰਜੇ
ਮੇਰਾ ਦਿਲ ਕੋਈ ਸਰਾਂ ਨੀ ਬਣਿਆ
ਬੰਨ ਕੇ ਪੈਰ ਬਿਠਾ ਲਏ ਮੈਨੂੰ
ਮੇਰੇ ਗਰਾਂ ਜਿਹਾ ਗਰਾਂ ਨੀ ਬਣਿਆ
ਹੱਥੀਂ ਜਿਹਨਾਂ ਬਿਰਖ ਨੇ ਵੱਢੇ
ਓਹਨਾਂ ਲਈ ਕੋਈ ਛਾਂ ਨੀ ਬਣਿਆ
ਸ਼ਾਇਰੀ ਤਾਂ ਕੁਝ ਆ ਗਈ ਆਖਰ
ਪਰ ਮੇਰਾ ਕੋਈ ਨਾਂ ਨੀ ਬਣਿਆ
ਲਗਦੈ ਅੱਗੇ ਵੀ ਕੁਝ ਨਹੀਂ ਬਣਨਾ
ਜਿਵੇਂ ਕੁਝ ਮੇਰਾ ਪਿਛਾਂਹ ਨਈਂ ਬਣਿਆ