ਉਹਦੇ ਦੁੱਖ ਨੂੰ ਪਾਲੇ ਦਾ

ਉਹਦੇ ਦੁੱਖ ਨੂੰ ਪਾਲੇ ਦਾ

ਫ਼ਾਇਦਾ ਜ਼ਿੰਦਗੀ ਗਾਲੇ ਦਾ ?

ਰੰਗ ਲਹੂ ਦਾ ਚਿੱਟਾ ਏ

ਵੇਖੋ ਦਿਲ ਦੇ ਕਾਲੇ ਦਾ 

ਲੋਕਾਂ ਫਾਇਦਾ ਚੁੱਕਣਾ ਏ 

ਮੂੰਹ ਤੇ ਲੱਗੇ ਤਾਲੇ ਦਾ

ਖ਼ਤ ਕਿਉਂ ਦੇਰ 'ਨਾ ਆਉਂਦਾ ਏ

ਤੇਰਾ ਬਹੁਤੇ ਕਾਹਲੇ ਦਾ 

ਅੱਜ ਤੀਕਰ ਪਛਤਾਵਾ ਏ

ਕੱਲ ਤੇਰੀ ਗੱਲ ਟਾਲੇ ਦਾ

📝 ਸੋਧ ਲਈ ਭੇਜੋ