ਹਜ਼ਾਰਾਂ ਮਿਲ਼ ਕੇ ਚੱਲੇ ਗਏ
ਤੇ ਹਜ਼ਾਰਾਂ ਮਿਲ਼ ਕੇ ਚੱਲੇ ਜਾਣਗੇ
ਉਹ ਚਾਹੁੰਦਾ ਏ
ਕੋਈ ਉਹਦੀ ਵਰਗੀ
ਜਿਸ ਨੂੰ ਮਿਲਕੇ
ਇਹ ਹਰ ਇਕ ਨੂੰ ਮਿਲਣ ਦੀ ਤਪਸ਼
ਮੁੱਕ ਜਾਏ
ਤੈਨੂੰ ਪਤਾ
ਉਹਦੇ ਵਰਗੀ
ਜਾਂ ਤਾਂ ਉਹ ਸੀ
ਜਾਂ ਫ਼ੇਰ ਤੂੰ
ਉਹੀ ਗੱਲਾਂ
ਉਹੀ ਅਣਗਿਹਲੀ
ਉਹੀ ਬੇਫਿਕਰੀ
ਪਰ ਹਾਂ
ਮੈਂ ਵੀ ਤੇ ਓਦਾਂ ਦਾ ਹੀ ਆਂ
ਜਵਾਂ ਉਹਦੇ ਵਰਗਾ
ਇਹ ਜਾਣਨ ਦੇ ਬਾਵਜੂਦ ਵੀ
ਤੇਰੀ ਫ਼ਿਕਰ ਕਰਦਾ ਹਾਂ
ਪਤਾ ਨਹੀਂ
ਕਿ ਤੇਰਾ ਮੇਰਾ ਕੀ ਰਿਸ਼ਤਾ ਏ