ਉਹ ਦੇਸ਼ ਮਾੜਾ ਨੀ ਹੋ ਸਕਦਾ
ਜਿੱਥੇ ਗੁਰੂ ਪੀਰ ਦਾ ਪਹਿਰਾ ਏ।
ਆ ਪੰਜਾਬ ਵੀ ਮੇਰਾ ਏ।
ਉਹ ਪੰਜਾਬ ਵੀ ਮੇਰਾ ਏ।
ਜੋ ਮੁੱਖ ਚੋ' ਮੁਰਦਾਬਾਦ ਕਹੇ,
ਉਹਦੀ ਬੁੱਧੀ ਅੱਗੇ ਹਨੇਰਾ ਏ।
ਇਹ ਧਰਤੀ ਜੋ ਨਨਕਾਣੇ ਦੀ,
ਏਥੇ ਜਨਮ ਲਿਆ ਗੁਰੂ ਨਾਨਕ ਨੇ.
ਜਿੰਨੇ ਕੁੱਲ ਸ੍ਰਿਸਟੀ ਤਾਰ ਛੱਡੀ,
ਮੇਰੇ ਸਤਿਗੁਰੂ ਜਾਣੀ ਜਾਨਕ ਨੇ.
ਜਿਥੇ ਸਾਂਈ ਮੀਆਂ ਮੀਰ ਜਿਹੇ,
ਸੀ ਪਾ ਗਏ 'ਸੱਤਿਆ' ਫੇਰਾ ਏ।
ਏ ਪੰਜਾਬ ਵੀ ਮੇਰਾ ਏ।
ਤੇ ਉਹ ਪੰਜਾਬ ਵੀ ਮੇਰਾ ਏ।
ਜੋ ਮੁੱਖ ਚੋ' ਮੁਰਦਾਬਾਦ ਕਹੇ,
ਉਹਦੀ ਬੁੱਧੀ ਅੱਗੇ ਹਨੇਰਾ ਏ।
ਇਹ ਝੁਡੂ ਮੀਡੀਆ ਵਾਲੇ ਵੀ.
ਸਭ ਮਾਮੇ ਬਣੇ ਅਫ਼ਵਾਂਵਾਂ ਦੇ।
ਅਕਸਰ ਤਾਂ ਮਰਨੇ ਚੰਦਰਿਓ,
ਪੁੱਤ ਏਧਰ ਉਧਰ ਮਾਂਵਾਂ ਦੇ।
ਤੇਰਾ ਜੰਗਾਂ ਯੁੱਧਾ ਕਰ ਲਈ
ਕਿਵੇਂ ਪੈ ਜਾਦਾ ਦੱਸ ਜੇਰਾ ਏ।
ਏ ਪੰਜਾਬ ਵੀ ਮੇਰਾ ਏ।
ਤੇ ਉਹ ਪੰਜਾਬ ਵੀ ਮੇਰਾ ਏ।
ਜੋ ਮੁੱਖ ਚੋ' ਮੁਰਦਾਬਾਦ ਕਹੇ,
ਉਹਦੀ ਬੁੱਧੀ ਅੱਗੇ ਹਨੇਰਾ ਏ।