ਜਿੰਨਾਂ ਟਾਇਮ ਜੇਬਾਂ ਏਥੇ ਰਹਿਣ ਢਿੱਲੀਆਂ!
ਓਨਾਂ ਟਾਇਮ ਨੇੜੇ-ਨੇੜੇ ਬਹਿਣ ਬਿੱਲੀਆਂ!
ਇੱਟ ਵਾਂਗ ਜਿਹੜੇ ਪੱਕੀ ਯਾਰੀ ਦੱਸਦੇ
ਉਹੀ ਇੱਟਾਂ ਵਿੱਚੋ ਦਿੱਸਦੀਆਂ ਪਿੱਲੀਆਂ!
ਪੈਸੇ ਬਿਨਾਂ ਕਿੱਥੇ ਪੁੱਗਦੀਆਂ ਯਾਰੀਆਂ
ਯਾਰੀਆਂ 'ਚ ਔਖੇ ਫੁਰਮਾਨ ਹੋ ਗਏ!
ਜਿਹੜੇ-ਜਿਹੜੇ ਚੇਹਰੇ ਸਾਡੇ ਖਾਸ ਸੀ ਕਦੇ
ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ!
ਕਰਦੇ ਕਲੌਲਾਂ ਉਹ ਵੀ ਗੱਲ-ਗੱਲ ਤੇ
ਬੋਲਣ ਦਾ ਵੱਲ ਜਿੰਨਾਂ ਸਾਥੋਂ ਸਿੱਖਿਆ!
ਉਹੀ ਸਾਨੂੰ ਦਿੰਦੇ ਨੇ ਗਿਆਨ ਵੇਖ ਲਓ
ਇਲਮ ਦਾ ਹੱਲ ਜਿੰਨਾਂ ਸਾਥੋਂ ਸਿੱਖਿਆ!
ਮੂੰਹ ਉੱਤੇ ਵੀਰੇ-ਵੀਰੇ ਕਹਿਣ ਵਾਲੇ ਵੀ
ਮੰਦਾ ਬੋਲ ਪਿੱਠ ਤੇ ਮਹਾਨ ਹੋ ਗਏ!
ਜਿਹੜੇ-ਜਿਹੜੇ ਚੇਹਰੇ ਸਾਡੇ ਖਾਸ ਸੀ ਕਦੇ
ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ!
ਉੱਡਣਾਂ ਸਿਖਾਇਆ ਜਿਹਨੂੰ ਖੁਦ ਡਿੱਗ ਕੇ
ਉਹ ਜਸ਼ਨ ਮਨਾਵੇਂ ਅੱਜ ਸਾਡੀ ਹਾਰ ਦਾ!
ਜਿਹਦੇ ਲਈ ਦੁਆਂਵਾਂ ਹਰ ਵੇਲੇ ਮੰਗੀਆਂ
ਉਹ ਮੂੰਹ ਤਿੱਖਾ ਕਰੀਂ ਫਿਰੇ ਤਲਵਾਰ ਦਾ!
ਜਿੰਨਾਂ ਨਾਲ ਸਾਂਝ ਬੁਰਕੀ ਦੀ ਪਾਲੀ ਮੈਂ
ਬੁਰਕੀਆਂ ਵਾਲੇ ਵੀ ਹੈਵਾਨ ਹੋ ਗਏ!
ਜਿਹੜੇ-ਜਿਹੜੇ ਚੇਹਰੇ ਸਾਡੇ ਖਾਸ ਸੀ ਕਦੇ
ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ!
ਹੱਥੀਂ ਪਾਲੇ ਸਾਨੂੰ ਜੋ ਸੀ ਫੋਲੋ ਕਰਦੇ
ਉਹ ਵੀ ਅੱਜ ਸਾਨੂੰ ਫਿਰਦੇ ਦਬਾਉਣ ਨੂੰ!
ਜਿਹਨਾਂ ਵਿੱਚ ਸਾਡੀ ਕਲਾਕਾਰੀ ਦੌੜਦੀ
ਉਹ ਕਲਾਕਾਰੀ ਸਾਨੂੰ ਫਿਰਦੇ ਸਿਖਾਉਣ ਨੂੰ!
ਫਰੀਦਸਰਾਈਆ ਟੈਗ ਛੱਡ ਆਪਣਾ
ਵੇਖ ਲਾ ਉਹ ਚਾਇਨਾਂ ਤੇ ਜਪਾਨ ਹੋ ਗਏ!
ਜਿਹੜੇ-ਜਿਹੜੇ ਚੇਹਰੇ ਸਾਡੇ ਖਾਸ ਸੀ ਕਦੇ
ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ!