ਉਹਲੇ ਉਹਲੇ

ਕੌਣ ਇਹ ਬੋਲੇ

ਹੌਲੇ ਹੌਲੇ

ਉਹਲੇ ਉਹਲੇ

ਕਦੀ ਤਾਂ ਜਾਪੇ ਦੂਰ ਦੁਰਾਡੇ

ਕਦੀ ਸੁਣੀਂਦਾ ਕੋਲੇ ਕੋਲੇ

ਉਹਲੇ ਉਹਲੇ

ਪਰਦੇਸਾਂ ਵਿੱਚ ਸੱਤ ਪਰਾਇਆ

ਮੇਰੇ ਦੇਸ ਦੀ ਬੋਲੀ ਬੋਲੇ

ਉਹਲੇ ਉਹਲੇ

ਜਨਮ ਜਨਮ ਦੀਆਂ ਪੀਚ-ਪੀਚੀਆਂ

ਗੰਢਾਂ ਖੋਲ੍ਹੇ ਪੋਲੇ ਪੋਲੇ

ਉਹਲੇ ਉਹਲੇ

ਮੈਨੂੰ ਜਾਪੇ ਮੇਰਾ ਲਹੂ ਹੀ

ਉਹਦੀਆਂ ਨਾੜਾਂ ਪਿਆ ਫਰੋਲੇ

ਉਹਲੇ ਉਹਲੇ

ਉਹ ਮੈਂ ਦੋਵੇਂ ਉਹ ਮੈਂ ਇੱਕੋ

ਆਦਿ ਜ਼ਮੀਂ ਵਿੱਚ ਖੇਲੇ ਡੋਲੇ

ਉਹਲੇ ਉਹਲੇ

📝 ਸੋਧ ਲਈ ਭੇਜੋ