ਉਹਨੇ ਕੇਸਾਂ ਸਣੇ ਖੋਪਰੀ ਲੁਹਾਈ

ਦੇ ਗਿਊ ਸ਼ਹੀਦੀ ਡਾਡੀ ਕੇਸਾ ਸਣੇ ਰਤ ਪਾ ਕੇ

ਸਾਨੂੰ ਏ ਪਛਾਣ ਨਈ ਜੇ ਆਈ!

ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ

ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ।

ਮਰਦਾਂ  ਦਾ  ਬਾਣਾ ਖੋਰੇ ਜੱਚਦਾ ਨਈ ਮੂਰਖਾਂ ਨੂੰ 

ਤਾਂਹੀ ਬਹਿੰਦੇ ਬਣ ਬਣ ਭੇਡਾਂ!

ਗੱਲ ਵੀ ਆ ਠੀਕ ਸਿੱਖੀ ਖੰਡੇ ਨਾਲੋ ਤਿੱਖੀ ਬਾਬੇ

ਏ ਕਿਹੜਾ ਦੁਨਿਆਵੀ ਖੇਡਾਂ! ਗੱਲ ਸੱਚੀ

ਮਰਦਾਂ ਨੇ ਪਾਏ ਨਈ ਗੁਲਾਮੀ ਵਾਲੇ ਪੈਤੜੇ ਜੀ

ਦੇਣੀ ਪੈਗੀਂ ਭਾਵੇ ਪਾਈ-ਪਾਈ।

ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ

ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ।

ਬਣ ਜਾਂ  ਮੁਸਲਮਾਨ  ਰਹਿਣਾਂ ਜੇ ਜਿਊਂਦਾ ਤਾਰੂ

ਨਈ ਤਾਂ ਫਿਰ ਹੋਣੀਆਂ ਅਖੀਰਾਂ!

ਉਦੋਂ ਨੀ ਡੌਲੀ ਸਿੱਖੀ ਤਵੀਆਂ ਤੇ ਬੈਠਕੇ ਤੇ

ਨੀਂਹ ਰੱਖੀ ਅਰਜ਼ਨ ਜਿਹੇ ਪੀਰਾਂ!ਖਾਨ ਸਾਬ

ਅੱਜ ਜਿਹਾ ਹੁੰਦਾ ਪਹਿਲਾ ਪੈਰਾਂ ਵਿੱਚ ਬੈਠ ਕਹਿੰਦਾ

ਮੈਂ ਕੀ ਸਿੱਖੀ ਕੋਲੋ ਲੈਣਾ ਭਾਈ!

ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ

ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ।

ਤੇਰੀ ਕੁਰਬਾਨੀ ਏਨਾ ਨਾਲੀਆਂ 'ਚ ਰੋੜ ਛੱਡੀ

ਮੂੰਹ ਉੱਤੇ ਫੇਰ ਫੇਰ ਰੰਦੇ !

ਤੇਰੀ ਤਿੱਖੀ ਰੰਬੀ ਭੁੱਲੀ ਤੇਰੀਆਂ ਹੀ ਨਸਲਾਂ ਨੂੰ

ਭਰਵੱਟਿਆਂ ਤਿੱਖੇ ਕੀਤੇ ਦੰਦੇ! ਵੇਖ ਆ ਕੇ

ਭੋਰਾ ਨਈ ਤੂੰ ਸੀ ਕੀਤੀ ਜਲਾਦ ਹੱਥ ਵੇਖ ਰੰਬੀ

ਮੌਤ ਚਾਹੇ ਦਿੰਦੀ ਸੀ ਦਿਖਾਈ!

ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ

ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ।

ਟਾਂਵੇ ਟਾਂਵੇ ਪੈਦਾ ਹੁੰਦੇ ਤਾਰੂ ਸਿੰਘ ਪੂਹਲਿਆ ਜਿਹੇ

ਕੌਮ ਹਿੱਤ ਦਿੰਦੇ ਕੁਰਬਾਨੀ!

ਅਸਾਂ ਮੁੱਲ ਪਾਇਆ ਕਿਥੇ ਤੇਰੀ ਡੁੱਲੀ ਰੱਤ ਦਾ ਜੀ

ਸੋਚ ਸੋਚ ਹੁੰਦੀ ਅ ਹਰਾਨੀ! ਮੈਨੂੰ ਤਾਂ

"ਫਰੀਦਸਰਾਈਆ ਸੱਤਾ" ਆਪ ਕਿਹੜਾ ਦੁੱਧ ਧੋਤਾ

ਬਿਆਨ ਸੌਖੀ ਕਰਨੀ ਲਿਖਾਈ!

ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ

ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ।

ਮੁੜਿਆ ਵੇ ਵੀਰਾ ਤੈਨੂੰ ਵਾਸਤਾ ਖੁਦਾ ਆਖਾਂ 

ਸਾਂਭ ਲਾ ਵੇ ਸਿੱਖੀ ਵਾਲੇ ਟਾਣੇ!

ਰੰਬੀਆਂ ਤੇ ਆਰਿਆਂ ਦੇ ਮੁੱਖ ਮੋੜੇ ਸਿੱਖੀ ਦੇ ਲਈ

ਪੜ੍ਹੋ ਇਤਿਹਾਸ ਜੋ ਪੁਰਾਣੇ!

ਸਿੱਖ ਤਵਾਰੀਖ ਕੁਰਬਾਨੀਆਂ ਨਾ ਭਰੀ ਸਾਡੀ

ਅਦੇ ਵਿੱਚ ਕੋਈ ਨਈ ਦੋ ਰਾਈ!

ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ

ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ।

📝 ਸੋਧ ਲਈ ਭੇਜੋ