ਪੀਣ ਲਈ ਪਾਣੀ ਬੁੱਲ੍ਹਾਂ ਨੂੰ , ਲਾਇਆ ਜਦ ਗਲਾਸ ।
ਪਾਣੀ ਪੀ ਜਦ ਵੇਖਿਆ, ਭਰਿਆ ਪਿਆ ਗਲਾਸ ।
ਬੁੱਲ੍ਹ ਪਿਆਸੇ ਲੱਗ ਕੇ ਚੰਦਰਾ, ਉਹਨਾਂ ਜੋਗਾ ਹੋਇਆ ।
ਚੁਸਕੀ ਭਰਾਂ, ਭਰਨ ਤੋਂ ਰੋਕਾਂ, ਡੁੱਲ੍ਹ-ਡੁੱਲ੍ਹ ਪਵੇ ਗਲਾਸ ।
ਵਹਿਆ ਨੀਰ ਰਾਹੀਂ ਉੱਠ ਛੱਲਾਂ, ਆਇਆ ਹੜ੍ਹ ਜਦ ਮੁੜਿਆ ।
ਲੱਗੀ ਜਦ 'ਸਰਬ' ਪਿਆਸ, ਗਲਾਸਾਂ ਚਿੱਕੜ ਭਰੂ ਗਲਾਸ ।
ਗਲਾਸ ਗੁੱਸੇ ਨਾਲ ਛੁੱਟਣ ਲੱਗਾ, ਡਿੱਗ ਪਿਆ, ਤ੍ਰੇੜ ਪੈ ਗਈ ।
ਔਰਤ ਦਾ ਕਿਸੇ ਭੇਤ ਨਾ ਪਾਇਆ, ਕਹਿ ਟੁੱਟ ਗਿਆ ਗਲਾਸ ।