ਪਾਣੀ ਪਿਤਾ

ਪਾਣੀ ਪਿਤਾ ਹੈ

ਨਾਨਕ ਨੂੰ ਪਤਾ ਹੈ

ਪਾਣੀ ’ਚੋਂ ਹੀ

ਉਪਜਿਆ ਹੈ

ਪਹਿਲੋ ਪਹਿਲ ਜੀਵਨ

ਵਿਗਿਆਨ ਨੂੰ ਪਤਾ ਹੈ

ਪਾਣੀ ਨਹੀਂ

ਤਾਂ ਕੁਝ ਨਹੀਂ

ਥਲਾਂ ’ਚ ਭਟਕਦੀ

ਪਿਆਸ ਨੂੰ ਪਤਾ ਹੈ

ਪਾਣੀ ਬੋਤਲ ’ਚ

ਬੰਦ ਹੈ

ਵਿਕਾਊ ਹੈ

ਵਸਤ ਹੈ

ਬਜ਼ਾਰ ਵਿਚਾਰੇ ਨੂੰ ਤਾਂ

ਬਸ ਏਨਾ ਹੀ ਪਤਾ ਹੈ

📝 ਸੋਧ ਲਈ ਭੇਜੋ