ਪਾਣੀ ਵੀ ਪਿਆਸ ਵਾਂਗੂੰ ਅੱਜ

ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆ

ਇਹ ਮੁਅਜਜ਼ਾ ਮੈਂ ਤੱਕਿਆ ਹੈ ਪਹਿਲੀ ਵਾਰ ਹੋਇਆ

ਪੱਤੇ ਹਵਾ 'ਚ ਕੰਬੇ ਸ਼ਾਖਾਂ ਦੁਆ 'ਚ ਉੱਠੀਆਂ

ਇਕ ਪੰਛੀਆਂ ਦਾ ਜੋੜਾ ਸੱਜਰਾ ਉਡਾਰ ਹੋਇਆ

ਇਕ ਸ਼ਮਅ ਹੋਈ ਰੌਸ਼ਨ ਇਕ ਜੋਤ ਇਉਂ ਜਗੀ ਹੈ

ਸਭ ਦੂਰ ਇਸ ਨਜ਼ਰ ਦਾ ਗਰਦੋ ਗ਼ੁਬਾਰ ਹੋਇਆ

ਮਿਲਿਆ ਸਬੂਤ ਮੈਨੂੰ ਯਕੀਨ ਕਾਮਿਲ

ਤਾਰੀਕੀਆਂ ਦਾ ਪਰਦਾ ਹੈ ਤਾਰ ਤਾਰ ਹੋਇਆ

ਤੱਕਿਆ ਮੈਂ ਦੋ ਜਹਾਨਾਂ ਦਾ ਹੁਸਨ ਤੇਰੇ ਨੈਣੀਂ

ਤੇਰੀ ਇਕ ਨਜ਼ਰ ਤੋਂ ਰੌਸ਼ਨ ਹਾਂ ਵਾਰ ਵਾਰ ਹੋਇਆ

📝 ਸੋਧ ਲਈ ਭੇਜੋ