ਪਾਟ ਰਹੇ ਨੇ ਉਡਦੇ ਜਾਂਦੇ

ਪਾਟ ਰਹੇ ਨੇ ਉਡਦੇ ਜਾਂਦੇ ਬੱਦਲ ਭਾਰੇ

ਨਿਰਮਲ ਨਿਰਮਲ ਸੋਗੀ ਤਾਰੇ, ਸੰਝ ਦੇ ਤਾਰੇ !

ਮੁਰਝਾਏ ਮੈਦਾਨਾਂ ਉੱਤੇ

ਅਤੇ ਚਟਾਨੀ ਸਿਖਰਾਂ ਉੱਤੇ

ਚਿੱਟਾ ਚਾਂਦੀ ਰੰਗ ਚਾੜ੍ਹਿਆ ਤੇਰੀਆਂ ਕਿਰਨਾਂ

ਨਿੰਦਰਾਲੀ ਖਾੜੀ ਨੂੰ ਮਿਲੀਆਂ ਤੇਰੀਆਂ ਛੋਹਾਂ

ਉੱਚੇ ਅਰਸ਼ੀਂ ਤੇਰੀ ਲੋਅ ਨਿੰਮ੍ਹੀ ਤੇ ਪਿਆਰੀ

ਟੁੰਬ ਜਗਾਵੇ ਸੁੱਤੀਆਂ ਸੋਚਾਂ ਇਕੋ ਵਾਰੀ

ਚਾਨਣ ਦੇ ਘੇਰੇ ਮੇਰੇ ਮੀਤ ਪਛਾਤੇ

ਤੇਰਾ ਫੁਟ ਨਿਕਲਣਾ ਮੈਨੂੰ ਚੇਤੇ ਆਵੇ

ਸ਼ਾਂਤ ਧਰਤ 'ਤੇ ਜਿਥੇ ਲਗਦਾ ਸਭ ਕੁਝ ਪਿਆਰਾ

ਜਿਥੇ ਵਾਦੀ ਵਿਚ ਛੀਟਕੇ ਜਹੇ ਚਿਨਾਰਾਂ ਦਾ ਵਰਤਾਰਾ

ਕੋਮਲ ਮਹਿੰਦੀ ਦੇ ਬੂਟੇ ਤੇ ਰੁੱਖ ਸਰੂ ਦੇ ਨੀਂਦ-ਵਿਗੁੱਤੇ

ਜਿਥੇ ਸਾਗਰ ਸਿਖਰ ਦੁਪਹਿਰੇ ਬੇਦਿਲ ਬੇਦਿਲ ਸੁੱਤੇ ਸੱਤੇ

ਸਾਗਰ ਕੋਲੋਂ ਦੂਰ ਉਚੇਰੇ ਜਿਥੇ ਪਰਬਤ ਅੰਬਰ ਚੁੰਮਦਾ

ਸੋਚਾਂ ਅੰਦਰ ਡੁਬ ਗਿਆ ਮੈਂ ਫਿਰਦਾ ਫਿਰਦਾ ਘੁੰਮਦਾ ਘੁੰਮਦਾ

ਜਦੋਂ ਝੁੱਗੀਆਂ ਉੱਤੇ ਕੇ ਟਿਕ ਬੈਠਾ ਸੀ ਸੰਝ-ਹਨੇਰਾ

ਇਸ ਨ੍ਹੇਰੇ ਵਿਚ ਤੈਨੂੰ ਲਭਦੀ ਇਕ ਮੁਟਿਆਰ ਨੇ ਪਾਇਆ ਫੇਰਾ

ਤੇ ਸਖੀਆਂ ਨੂੰ ਉਸ ਦੱਸਿਆ ਸੀ, ਉਸ ਦਾ ਨਾਂ ਓਹੋ ਜੋ ਤੇਰਾ

📝 ਸੋਧ ਲਈ ਭੇਜੋ