ਪੱਗ ਬੰਨਣੀ ਨਾ ਜਾਇਓ ਭੁੱਲ

ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ਤੇ ,

ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ,

ਜਾਣ ਸਰਦਾਰੀਆਂ ਨਾ ਰੁਲ ਪੰਜਾਬੀਓ। 

ਪੱਗ ਬੰਨਣੀ ਨਾ ਜਾਇਓ ਭੁੱਲ  ਓ ਪੰਜਾਬੀਓ। 

ਮਰਦਾਂ ਦੀ ਆਨ ਅਤੇ ਸ਼ਾਨ ਹੁੰਦੀ ਪਗੜੀ। 

ਇੱਜ਼ਤਾ ਦੇ ਲਈ ਕੁਰਬਾਨ ਹੁੰਦੀ ਪਗੜੀ। 

ਜਾਣਦਾ ਜਹਾਨ ਸਾਰਾ ਕੁੱਲ ਪੰਜਾਬੀਓ। 

ਚੋਬਰਾਂ ਦਾ ਹਾਰ ਤੇ ਸ਼ਿੰਗਾਰ ਪੱਗਾਂ ਹੁੰਦੀਆਂ। 

ਭੈਣਾ ਲਈ ਵੀਰਾਂ ਦਾ ਪਿਆਰ ਪੱਗਾਂ ਹੁੰਦੀਆਂ। 

ਗੱਲ ਇਹ ਹੈ ਸਾਡੀ ਅਣਮੁੱਲ ਪੰਜਾਬੀਓ। 

ਵੱਡਿਆਂ ਵਡੇਰਿਆਂ ਨੂੰ ਜੋ ਨੇ ਭੁੱਲ ਜਾਂਦੀਆਂ। 

ਨੇਕ ਕਹਿੰਦਾ ਕੌਮਾਂ ਕੱਖਾਂ ਵਾਂਗੂੰ ਰੁਲ ਜਾਂਦੀਆਂ। 

ਜਾਵੇ ਨਾ ਹਨ੍ਹੇਰੀ ਕੋਈ ਝੁੱਲ ਪੰਜਾਬੀਓ। 

ਪੱਗ ਬੰਨਣੀ ਨਾ ਜਾਇਉ ਭੁੱਲ ਪੰਜਾਬੀਓ।

📝 ਸੋਧ ਲਈ ਭੇਜੋ