ਪਹਾੜਾਂ ਦੀ ਵੇਦਨਾ ਪੋਹ ਦੇ ਗਗਨ 'ਤੇ

ਤ੍ਰੇਲਾਂ ਦੇ ਵਹਿਣ ਕੂੰਜਾਂ ਦੀ ਵਾਜ ਤੇ ਕੰਬਨ-

ਪਹਾੜਾਂ ਦੇ ਹੰਝੂ ਊਸ਼ਾ ਦੀ ਲਾਲੀ ਤੋਂ

ਖਿੱਚੇ ਗਏ ਗਗਨ ਤੇ ਅਜ਼ਲਾਂ ਦੇ ਵਾਂਗੂੰ,

ਪਹਾੜ ਕੂੰਜਾਂ ਬਣ ਆਏ ਨੀਂਦ ਵਿੱਚ ਜਿੰਦੇ

ਕੰਵਲ ਬਣੇ ਤਿਰੀ ਨੀਂਦ ਵਿੱਚ ਰਾਗ ਦੇ ਸੰਗਮ

ਕੀ ਸੁਣੇ ? ਕੀ ਦਿੱਸੇ ? ਪੋਹ ਦੀ ਰੁੱਤੇ

ਕਿਸ ਕਾਲ ਦੇ ਕਿਨਾਰਿਆਂ ਉੱਤੇ

'ਟਿਕ ਟਿਕ' ਕਰ ਰਿਹਾ ਤੇਸਾ ਪਹਾੜੀਆਂ ਉੱਤੇ-

ਝੋਲੀਆਂ ਗਗਨਾਂ ਦੀਆਂ ਟਸਕ ਪਈਆਂ

ਊਸ਼ਾਵਾਂ ਰੋਂਦੀਆਂ ਫ਼ਰਿਹਾਦ ਦੇ ਸਿਰ ਤੇ-

'ਟਿਕ ਟਿਕ' ਲਹਿੰਦੀ ਹੀ ਜਾਂਦੀ ਡੂੰਘ-ਡੂੰਘਾਣੀਂ,

ਝੀਲ ਵਿੱਚ ਕਿਸੇ ਨਹਿਰ ਦੀ ਜਾਗ ਖੁੱਲ੍ਹੇ

📝 ਸੋਧ ਲਈ ਭੇਜੋ