ਜਦ ਪੈਣ ਬੂਰ ਨੂੰ ਛੱਲਾਂ ਵੇ,
ਤੁਰ ਪੈਣ ਹਵਾ ਵਿਚ ਗੱਲਾਂ ਵੇ।
ਚਾ ਖਾਰੀ ਦਰਦ ਧਰੇਕਾਂ ਦੇ
ਗਲ ਬਾਂਹ ਝਨਾਵਾਂ ਦੀ ਵੱਲਾਂ ਵੇ।
ਉੱਡ ਕੂਕ ਥਲਾਂ ਦੀ ਰੇਤ ਹੋਈ
ਹੁਣ ਨਾਲ ਹਸ਼ਰ ਦੇ ਚੱਲਾਂ ਵੇ।
ਕਦੇ ਫ਼ਜਰਾਂ ਦੀ ਵਾ ਨੀਂਦ ਪਵੇ
ਅੱਗ ਵਰ੍ਹਦੀ ਸਿਖਰ ਮਹੱਲਾਂ ਵੇ।
ਮੈਂ ਨੈਣ-ਕੇਸੂਆਂ ਕਹਿਰ ਪਿਆ
ਕੁਲ ਸਿਖਰ ਦੁਪਹਿਰਾਂ ਠੱਲ੍ਹਾਂ ਵੇ।
ਰੋ ਖ਼ੂਨ ਤੇਰੇ ਦੀਆਂ ਜੂਹਾਂ ਵਿਚ
ਮੈਂ ਰਾਹ ਨਦੀਆਂ ਦੇ ਮੱਲਾਂ ਵੇ।
ਕਦੇ ਵਤਨ ਦੇ ਵਿਛੜੇ ਰਾਹ ਆਵਣ
ਚੁੱਕ ਡੁੱਬਦੇ ਸੂਰਜ ਖੱਲ੍ਹਾਂ ਵੇ।