ਪੈਂਡੇ ਬੜੇ ਨਸ਼ੀਲੇ ਵੋ

ਥੋਰਾਂ ਦੇ ਸਿਰ ਕੇਸਰ ਲੱਗਾ, ਥੋਰਾਂ ਦੇ ਫੁੱਲ ਪੀਲੇ ਵੋ

ਚਾਨਣੀਆਂ ਨੇ ਪਿੱਪਲੀ ਧੋਤੀ, ਰਾਤੀਂ ਕਰ ਕਰ ਹੀਲੇ ਵੋ

ਵਗਦੇ ਪਾਣੀ ਚੁੰਮਣ ਆਏ, ਅੰਬਰਾਂ ਦੇ ਰੰਗ ਨੀਲੇ ਵੋ

ਕੰਕਰ ਚੁਗਣ ਗਏ ਥਲ ਪੰਛੀ, ਰਿਜ਼ਕਾਂ ਦੂਰ ਵਸੀਲੇ ਵੋ

ਸੱਭੇ ਚੀਜ਼ਾਂ ਜਾਦੂ ਕੀਲੇ, ਵੈਲ ਜਾਣ ਕੀਲੇ ਵੋ

ਕਿਸ ਬਿਧ ਜ਼ੁਲਫ਼-ਰਿਸ਼ਮ ਨੂੰ ਛੋਹੀਏ, ਪੈਂਡੇ ਬੜੇ ਨਸ਼ੀਲੇ ਵੋ

📝 ਸੋਧ ਲਈ ਭੇਜੋ