ਪੈਂਡੇ ਲੰਮੇਰੇ ਤੈਅ ਕਰਨੇ

ਪੈਂਡੇ ਲੰਮੇਰੇ ਤੈਅ ਕਰਨੇ ਨੇ ਜੇਕਰ

ਜਿੰਦੇ ਪਾਂਧੀ ਨਈਂ ਸੱਦੀਂਦੇ ਨਾਲ ਵੇ,

ਤਸਵੀਰਾਂ ਉੱਕੇਰ ਖਾਂ ਰੂਹ ਦੀਆਂ ਰੱਜਕੇ

ਜਿੰਦੇ ਤਨ ਨਈ ਰੰਗੀਦੇ ਨਾਲ ਵੇ,

ਪਿੰਡਿਆਂ ਦਾ ਕੀ ਜਿਹੜੇ ਠਾਰਨ ਹਿਰਦੇ

ਜਿੰਦੇ ਕਦੇ ਨਈਂ ਥੱਕੀਂਦੇ ਭਾਲ ਵੇ,

ਲੇਖੇ ਉਮਰਾਂ ਨੂੰ ਲਾਵਣ ਜਿਹੜੇ ਅਰਸੇ

ਜਿੰਦੇ ਪੋਟੀਂ ਨਈਂ ਗਿਣੀਂਦੇ ਸਾਲ ਵੇ॥

📝 ਸੋਧ ਲਈ ਭੇਜੋ