ਪੈਰ ਮੇਰੇ ਭਟਕਦੇ ਰਹੇ ਬੇ-ਮੁਕਾਮ।
ਉੱਪਰੋਂ ਛੱਤਣ ਤੇ ਆ ਲੱਥੀ ਹੈ ਸ਼ਾਮ।
ਕਿਹੜੀ! ਮੰਜ਼ਲ ਹੈ ਅਤੇ ਕਿਹੜਾ ਸਫ਼ਰ,
ਭੁੱਲ ਗਏ ਹਾਂ ਜੀਣ ਦੇ ਮਕਸਦ ਦਾ ਨਾਮ।
ਕਾਫ਼ਲਾ ਸਾਹਾਂ ਦਾ ਕਿਸ ਥਾਂ ਹੈ ਲੈ ਆਇਆ,
ਏਸ ਤੋਂ ਅੱਗੇ ਸੁਬ੍ਹਾ ਹੈ, ਨਾ ਹੈ ਸ਼ਾਮ।
ਮੈਥੋਂ ਮੇਰਾ ਆਪਾ ਚੋਰੀ ਹੋ ਰਿਹਾ ਹੈ,
ਜਾਣਿਆ ਮੈਂ ਉਮਰ ਦੇ ਅਰਥਾਂ ਦਾ ਨਾਮ।
ਅੱਗ ਦਾ ਗੋਲਾ ਸੀ ਇਕ ਅਕਾਸ਼ ਵਿਚ,
ਏਸ ਤੋਂ ਪਹਿਲਾਂ ਸੀ ਸੀਤਾ ਨਾ ਸੀ ਰਾਮ।