ਪੈਰਾਂ ਭਾਰ ਖਲੋਵੇਗਾ ਤੇ ਹੱਸੇਗਾ

ਪੈਰਾਂ ਭਾਰ ਖਲੋਵੇਗਾ ਤੇ ਹੱਸੇਗਾ

ਸਾਰੇ ਧੋਣੇ ਧੋਵੇਗਾ ਤੇ ਹੱਸੇਗਾ

ਹਾਲੇ ਠੀਕ ਇਸੇ ਲਈ ਤੇ ਹੱਸਦਾ ਨਈਂ

ਪੂਰਾ ਪਾਗ਼ਲ ਹੋਵੇਗਾ ਤੇ ਹੱਸੇਗਾ

ਅੱਜ ਫੇਰ ਦਿਲ ਨੇ ਦਿਲ ਦੀ ਮਰਜ਼ੀ ਕਰ ਲਈ ਏ 

ਅੱਜ ਫੇਰ ਚੰਦਰਾ ਰੋਵੇਗਾ ਤੇ ਹੱਸੇਗਾ

ਉਹਨੂੰ ਤਾਰ ਕੇ ਕੀ ਕਰਦਾ ਖਬਰਾਂ ਨਈਂ

ਮੈਨੂੰ ਲੇਖ ਡਬੋਵੇਗਾ ਤੇ ਹੱਸੇਗਾ

ਇਸ ਦੁਨੀਆਂ ਵਿਚ ਉਹੀਓ ਹੀ ਰਹਿ ਸਕਦਾ ਏ 

ਜਿਹੜਾ ਦੁੱਖ ਲਕੋਵੇਗਾ ਤੇ ਹੱਸੇਗਾ

‘ਸੰਧੂ’ ਇੱਥੇ ਜੋ ਵੀ ਹੱਸਣਾ ਚਾਹੁੰਦਾ ਏ 

ਆਪਣਾ ਹਾਸਾ ਖੋਹਵੇਗਾ ਤੇ ਹੱਸੇਗਾ

📝 ਸੋਧ ਲਈ ਭੇਜੋ