ਜਿਹੜਾ ਪਾਉਂਦਾ ਨਹੀਂ ਭਾਰ ਪੈਰਾਂ ਤੇ
ਉਹਨੂੰ ਮਿਲਦੀਆ ਹਾਰ ਪੈਰਾਂ ਤੇ
ਬੜੇ ਹੋਏ ਨੇ ਵਾਰ ਪੈਰਾਂ ਤੇ
ਫਿਰ ਵੀ ਰਹੇ ਹਾਂ ਗੁਜ਼ਾਰ ਪੈਰਾਂ ਤੇ
ਇਸ਼ਕਾ ! ਮੇਰਾ ਅਹਿਸਾਨ ਨਾ ਭੁੱਲੀ
ਤੈਨੂੰ ਦਿੱਤਾ ਖ਼ਿਲਾਰ ਪੈਰਾਂ ਤੇ
ਮੇਰੀ ਰਾਹ ਹੀ ਅਸਲ 'ਚ ਵੱਖਰੀ ਆ
ਉਂਝ ਤਾਂ ਮੰਜਿਲ ਆ ਚਾਰ ਪੈਰਾਂ ਤੇ
ਸਫ਼ਰ ਕੀਤਾ ਆ ਅਸਮਾਨਾਂ ਦਾ
ਅਸੀਂ ਰਹੇ ਹਾਂ ਸਵਾਰ ਪੈਰਾਂ ਤੇ