ਐਸੀ ਚੱਲੀ ਚਾਲ, ਰਤਾ ਵਾਜ਼ ਹੋਈ ਨਾਂ॥
ਠੱਕ-ਠੱਕ ਐਸੀ, ਮੱਠੀ ਸਾਜ਼ ਹੋਈ ਨਾਂ॥
ਐਸੀ ਸੀ ਚਮਕ, ਦਿਲ ਖਿੱਚ ਲੈ ਗਈ॥
ਭੋਰਾ ਵੀ ਨਾਂ ਬੋਲੀ, ਬੜਾ ਕੁੱਝ ਕਹਿ ਗਈ॥
ਐਸਾ ਸੀ ਹੁਸਨ, ਜਿਊ ਕਪਾਹੀ ਫੁੱਟੀਆਂ॥
ਨਿਰੀਆਂ ਸੁਗੰਦਾਂ, ਲਿੱਲੀ ਦੀਆਂ ਗੁੱਟੀਆਂ॥
ਫ਼ੀਮ ਜਿਹੇ ਰੰਗ ਦਾ, ਨੈਣਾਂ ਚ’ ਕੱਜਲ।
ਸੁਰਤੀ ਤੇ ਬਿਰਤੀ, ਪਈ ਹੁੰਦੀ ਖੱਜਲ।
ਪਲ ਦੀ ਝਲਕ, ਉਮਰਾਂ ਦਾ ਰੋਗ ਸੀ॥
ਹੱਸੇ ਜੱਗ ਸਾਰਾ, ਮੇਰੇ ਭਾਅ ਦਾ ਸੋਗ ਸੀ॥