ਪਲੜਾ ਚਕ ਕੇ ਘੁੰਗਟ ਦਾ

ਪਲੜਾ ਚਕ ਕੇ ਘੁੰਗਟ ਦਾ ਮੁਖੜਾ ਯਾਰ ਦਿਖਾ ਕੇ ਜਾ 

ਦਰ ਤੇ ਖੜੇ ਗਰੀਬ ਦੀ ਆਸ ਨਾ ਦਿਲ ਦੀ ਢਾ ਕੇ ਜਾ 

ਹਸਰਤ ਮੇਰੀ ਨਿਤਾਰ ਦੇ ਜ਼ੁਲਫਾਂ ਦੇ ਪੇਚ ਸਿੰਗਾਰ ਦੇ 

ਪਰੇਮ ਦੀ ਠੋਕਰ ਮਾਰ ਦੇ ਕਬਰ ਦੀ ਖਾਕ ਉਡਾ ਕੇ ਜਾ 

ਸਦਕਾ ਅਪਣੀ ਤੇਗ਼ ਦਾ ਮੰਨ ਸ਼ਹੀਦਾਂ ਦਾ ਵਾਸਤਾ 

ਤੜਫਦਾ ਛੱਡ ਨਾ ਕਾਤਲਾ ਝਗੜਾ ਮੇਰਾ ਮੁਕਾ ਕੇ ਜਾ

ਆਯਾ ਪਤੰਗ ਹਾਂ ਦੂਰ ਤੇ ਆਸ਼ਕ ਸ਼ਮਾਂ ਦੇ ਨੂਰ ਤੇ 

ਬੁਝ ਗਈ ਕਿਸ ਕਸੂਰ ਤੇ ਮੈਨੂੰ ਟਿਕਾਨੇ ਲਾ ਕੇ ਜਾ 

ਹਸ਼ਮਤ ਸ਼ਾਹ ਹੈ ਬੇਕਰਾਰ ਚਮਨ ਦੇ ਵਿਚ ਦੀ ਲੰਘ ਯਾਰ 

ਨਰਗਸ ਖੜਾ ਉਮੀਦਵਾਰ ਫੁਲਾਂ ਨੂੰ ਮਸਤ ਬਣਾ ਕੇ ਜਾ

📝 ਸੋਧ ਲਈ ਭੇਜੋ