ਪੰਛੀਆ ! ਨਵੀਂ ਉਡਾਰੀ ਮਾਰ

ਪੰਛੀਆ ! ਨਵੀਂ ਉਡਾਰੀ ਮਾਰ

ਨਵੀਂ ਉਡਾਰੀ ਮਾਰ ਪੰਛੀਆ ! ਨਵੀਂ ਉਡਾਰੀ ਮਾਰ

ਜਿਤਨੇ ਛੋਟੇ ਖੰਬ ਨੇ ਤੇਰੇ

ਉਤਨੇ ਤੇਰੇ ਪੰਧ ਲੰਮੇਰੇ

ਤੇਰਿਆਂ ਰਾਹਾਂ ਵਿਚ 'ਫੰਦਕ' ਨੇ, ਕੀਤਾ ਗ਼ਰਦ ਗ਼ੁਬਾਰ

ਪੰਛੀਆ ! ਨਵੀਂ ਉਡਾਰੀ ਮਾਰ

ਜਿਸ ਟਾਹਣੀ 'ਤੇ ਵਾਸ ਹੈ ਤੇਰਾ

ਉਸ ਟਾਹਣੀ ਦਾ ਹਾਲ ਮੰਦੇਰਾ

ਤੇਰੇ ਉੜਣ ਤੋਂ ਪਹਿਲਾਂ ਕਿਧਰੇ, ਉੱਡ ਨਾ ਜਾਏ ਬਹਾਰ

ਪੰਛੀਆ ! ਨਵੀਂ ਉਡਾਰੀ ਮਾਰ

ਛਣਕ ਛਣਕ ਲੰਘੀਆਂ ਹੱਥਕੜੀਆਂ

ਐਪਰ ਤੂੰ ਰਮਜ਼ਾਂ ਨਾ ਪੜ੍ਹੀਆਂ

ਤੇਰਿਆਂ 'ਬੋਟਾਂ' ਤੱਕ ਪੱਸਰਿਆ, ਹੈ ਲਗੜਾਂ ਦਾ ਵਾਰ

ਪੰਛੀਆ ! ਨਵੀਂ ਉਡਾਰੀ ਮਾਰ

ਤੂੰ ਲੋਹੇ ਦੀ ਚੁੰਝ ਮੜ੍ਹਾ ਕੇ

ਲਗਰ ਲਗਰ ਤੇ ਪਹਿਰਾ ਲਾ ਕੇ

ਵਾਹਨਾਂ ਵਿੱਚ ਖਿਲਰੇ ਚੋਗੇ ਦਾ, ਬਣ ਜਾ ਪਹਿਰੇਦਾਰ

ਪੰਛੀਆ ! ਨਵੀਂ ਉਡਾਰੀ ਮਾਰ

📝 ਸੋਧ ਲਈ ਭੇਜੋ