ਪਾਂਧੀਆ ਵੋ ਗੰਢ

ਪਾਂਧੀਆ ਵੋ ਗੰਢ ਸੁੰਞੜੀ,

ਛਡਿ ਕੇ ਸਉਂ ।1।ਰਹਾਉ।

ਪਿੰਡ ਸਭੋਈ ਚੋਰੀਂ ਭਰਿਆ,

ਛੁਟੇ ਚੀਰ ਚੁੰਨੜੀ ।1।

ਧੁਰ ਝਗੜੇਂਦਿਆਂ ਲਾਜ਼ਮ ਥੀਸੇਂ,

ਫਿਰ ਕਰਿ ਸਮਝ ਇਥੁੰਨੜੀ ।2।

ਸਭਨੀਂ ਛੇਰੀਂ ਪਾਣੀ ਵਹਿੰਦਾ,

ਅਜ ਕਲ ਭਜੇ ਤੇਰੀ ਕੁੰਨੜੀ ।3।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,

ਤੇਰੀ ਵਹਿੰਦੀ ਉਮਰ ਵਿਹੂੰਨੜੀ ।4।

📝 ਸੋਧ ਲਈ ਭੇਜੋ