ਕਦੇ-ਕਦੇ ਦਿਲ ਕਰਦਾ

ਕਿ ਮੈਂ ਰਾਵੀ ਹੋ ਜਾਵਾਂ

ਕੁੱਝ ਕੁ ਇਸ ਪਾਸੇ ਮੈਂ ਵੱਸ 'ਜਾਂ

ਕੁੱਝ ਕੁ ਉੁਸ ਪਾਸੜ ਖੋ ਜਾਵਾਂ

ਬਣ ਜਾਵਾਂ ਮੈਂ ਪਾਣੀ

ਹਰਿਮੰਦਰ ਤੇ ਮੈਂ ਬਰਸਾਂ

ਤੇ ਆਪਣਾ ਅੱਧਾ ਹਿੱਸਾ ਕਰ

ਨਨਕਾਣਾ ਵੀ ਧੋ ਆਵਾਂ

ਹੋ ਜਾਵਾਂ ਮੈਂ ਮਿੱਟੀ

ਤੇ ਮਿੱਟੀ ਨਾਲ਼ ਮਿਲ਼ ਜਾਵਾਂ

ਆਨੰਦ ਲਵਾਂ ਗੁਰਬਾਣੀ ਦਾ

ਅਜ਼ਾਨ ਦਾ ਲ਼ੁਤਫ਼ ਉੁਠਾਵਾਂ

ਰੂਪ ਧਾਰ ਲਵਾਂ ਪੰਛੀ ਦਾ

ਤੇ ਖ਼ੂਬ ਉੁਡਾਰੀਆਂ ਲਾਵਾਂ

ਉੁਸ ਮੁਲਕ 'ਚ ਵੜ ਕੇ ਮੈਂ

ਗੀਤ ਪਿਆਰ ਦਾ ਗਾਵਾਂ

ਸ਼ੁਰੂ ਕਰਾਂ ਮੈਂ ਐਧਰ ਲਿਖਣਾ

ਉੱਧਰ ਜਾਣ ਮੁਕਾਵਾਂ

ਦੋਵੇਂ ਹੱਸਦੇ ਵੱਸਦੇ ਵੱਸਣ

ਦਿਲ ਤੋਂ ਇਹੀ ਦੁਆਵਾਂ

📝 ਸੋਧ ਲਈ ਭੇਜੋ