ਉਹ ਮੇਰੀ ਹੋਂਦ ਨੂੰ 

ਦੇਹ ਨਾਲ ਜੋੜਦਾ

ਤੇ

ਮੈਂ ਉਸਦੇ ਸਰੀਰ ਨੂੰ

ਪੰਜ-ਤੱਤਾਂ ਨਾਲ

ਬੱਸ ਇਸੇ ਇੱਕ ਧਾਰਨਾ ਨਾਲ

ਉਸ ਲਈ

ਮੈਂ ਕੇਵਲ ਦੇਹ ਰਹਿ ਜਾਂਦੀ ਹਾਂ

ਤੇ

ਉਹ ਮੇਰੇ ਲਈ

ਸਮੁੱਚਾ ਬ੍ਰਹਿਮੰਡ ਹੋ ਜਾਂਦਾ ਹੈ

📝 ਸੋਧ ਲਈ ਭੇਜੋ