ਪੰਖ ਵਿਹੂਣਾ

ਤੇਰੇ ਨਾਲ ਸੀ ਭਰਿਆ ਭਰਿਆ 

ਤੇਰੇ ਬਾਝੋਂ ਬੇਹੱਦ ਊਣਾ 

ਤੂੰ ਮੇਰਾ ਸਾਰਾ ਅੰਬਰ ਸੀ 

ਤੇਰੇ ਬਿਨ ਮੈਂ ਪੰਖ ਵਿਹੂਣਾ

ਮੈਂ ਡਿੱਗਿਆ, ਮੈਂ ਟੁੱਟਿਆ ਖਿੰਡਿਆ 

ਕੋਈ ਦੋਸ਼ ਨਹੀਂ ਹੈ ਤੇਰਾ

ਇਹ ਤਾਂ ਮੇਰੀ ਆਪਣੀ ਭੁੱਖ ਸੀ 

ਇਹ ਤਾਂ ਮੇਰੀ ਆਪਣੀ ਤੇਹ ਸੀ 

ਇਹ ਸੀ ਮੇਰੀ ਆਪਣੀ ਤ੍ਰਿਸ਼ਨਾ 

ਬਣ ਬੈਠੀ ਮ੍ਰਿਗ-ਤ੍ਰਿਸ਼ਨਾ ਜਿਹੜੀ

ਭੁੱਖ, ਤੇਹ, ਤ੍ਰਿਸ਼ਨਾ, ਮ੍ਰਿਗ ਤ੍ਰਿਸ਼ਨਾ 

ਮੈਂ ਟੁੱਟਿਆ ਇਹ ਫਿਰ ਸਾਬਤ ਨੇ 

ਇਹ ਸਭ ਟੋਟੇ ਹੋਂਦ ਮੇਰੀ ਦੇ

ਇਨ੍ਹਾਂ ਬਿਨ ਮੈਂ ਬਹੁਤ ਅਧੂਰਾ 

ਮੰਨਿਆ ਕਿ ਤੇਰੇ ਬਾਝੋਂ ਵੀ 

ਬੇਹੱਦ ਊਣਾ, ਪੰਖ ਵਿਹੂਣਾ।

📝 ਸੋਧ ਲਈ ਭੇਜੋ