ਉੱਚੀਆਂ ਵਾਓਂ ਉਲਾਰੀਆਂ ਚੜ੍ਹ ਕੇ

ਬੋਲ ਰੰਗੀਲੇ ਬੋਲ ਪਪੀਹਾ

ਬੋਲ ਰੰਗੀਲੇ ਬੋਲ

ਮਿਠੜੇ ਮਿਠੜੇ ਬੋਲ

ਨ੍ਹੇਰ ਮੁਨ੍ਹੇਰੇ ਬਹਿ ਕੇ

ਯਾਦਾਂ ਦੇ ਮੋਤੀ ਨਾ ਰੋਲ਼

ਦੂਰ ਦੁਰਾਡਿਓਂ ਕੂਕਣ ਤੇਰਾ

ਕੱਲ੍ਹਿਓਂ ਕੱਲ੍ਹਿਓਂ ਰੋਣਾ

ਕੌਣ ਕਰਾਵੇਗਾ ਚੁੱਪ ਤੈਨੂੰ

ਕਿੰਨ੍ਹੇ ਦਰਦ ਵੰਡਾਉਣਾ

ਲਾਹ ਕੇ ਲਾਜ ਸ਼ਰਮ ਦੀ ਲੋਈ

ਜਾ ਵੱਸ ਸੱਜਣਾਂ ਕੋਲ਼ ਪਪੀਹਾ

ਦੂੰਹ ਚਸ਼ਮਾਂ ਦੇ ਕੋਲ਼ ਪਪੀਹਾ

ਆਪਣੇ ਦੁੱਖੜੇ ਫੋਲ

ਨ੍ਹੇਰ ਮੁਨ੍ਹੇਰੇ ਬਹਿ ਕੇ

ਯਾਦਾਂ ਦੇ ਮੋਤੀ ਨਾ ਰੋਲ਼

📝 ਸੋਧ ਲਈ ਭੇਜੋ