ਬਸ ਕੱਲੇ ਰਹਿਣ ਨੂੰ ਜੀ ਕਰਦਾ, ਹੁਣ ਕੋਈ ਵੀ ਚੰਗਾ ਲੱਗਦਾ ਨਈ
ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਤੈਨੂੰ ਨਫਰਤ ਕਰਦਾ ਹਾਂ॥
ਬਸ ਲਿਫ ਜਾਈਦਾ ਅੜਨ ਨਾਲੋ, ਨਈ ਫਾਇਦਾ ਬਾਹਲੇ ਝੇੜਿਆਂ ਚ’
ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਸੋਹਣਿਆਂ ਤੈਥੋਂ ਡਰਦਾ ਹਾਂ॥
ਬਸ ਹਾਣੀ ਟੱਪ ਗਏੇ ਬਾਡਰਾਂ ਨੂੰ, ਤੇ ਨਿੱਕਿਆਂ ਨਾ ਮੱਤ ਰਲ਼ਦੀ ਨਈ
ਪਰ ਏਦਾ ਮਤਲਬ ਇਹ ਤਾਂ ਨਈ, ਕਿ ਮੈਂ ਹੀ ਕੱਲਾ ਚੱਜਦਾ ਹਾਂ॥
ਬਸ ਮੂੰਹ ਚੋ’ ਨਿਕਲੀ ਹਾਂ ਸਦਾ, ਫਿਰ ਗਿਆ ਵਰਤਿਆ ਹਰ ਵਾਰੀ
ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਤੈਥੋਂ ‘ਸੱਤਿਆ’ ਭੱਜਦਾ ਹਾਂ॥