ਸਾਇੰਸ ਤਰੱਕੀ ਕਰ ਗਈ ਕਹਿੰਦੇ
ਮੰਗਲ ਤੇ ਜਾ ਵੜ ਗਈ ਕਹਿੰਦੇ
ਬੜੇ ਨਾਮਣੇ ਖੱਟੀ ਜਾਂਦੇ,
ਕਈ ਗੇੜੇ ਚੰਨ ਤੇ ਲਾ ਆਏ ਹਾਂ
ਪਰ ਕਿੰਨਾ ਕੁਝ ਗੁਆ ਆਏ ਹਾਂ।
ਧਰਮ ਦੇ ਨਾਂ ਤੇ ਹੋਣ ਲੜਾਈਆਂ
ਤਕੜੇ ਕਰਦੇ ਨਿੱਤ ਚੜ੍ਹਾਈਆਂ
ਝੰਡੇ ਉੱਚੇ ਕਰਕੇ ਆਪਣੇ,
ਮਾੜਿਆਂ ਤਾਂਈ ਦਬਾ ਆਏ ਹਾਂ
ਪਰ ਕਿੰਨਾ ਕੁਝ ਗੁਆ ਆਏ ਹਾਂ ।
ਕਈ ਪੜ੍ਹਾਈਆਂ ਕਰ ਗਏ ਬੱਚੇ
ਅਸਲੀ ਰਾਹੋਂ ਰਹਿ ਗਏ ਕੱਚੇ
ਖੂੰਜੇ ਲੱਗ ਗਏ ਬੰਦੇ ਸੱਚੇ
ਵਿਰਸੇ ਦਾ ਹੈ ਭਾਂਬੜ ਮੱਚੇ
ਸੱਚ ਦਾ ਸੂਰਜ ਰਲ਼-ਮਿਲ ਆਪਾਂ,
ਬੱਦਲਾਂ ਹੇਠ ਛਿਪਾ ਆਏ ਹਾਂ
ਹਾਏ ਕਿੰਨਾ ਕੁਝ ਗੁਆ ਆਏ ਹਾਂ।