ਪਰਬਤਾਂ ਦੇ ਸਿਖਰ ਤੋਂ ਹੇਠਾਂ

ਪਰਬਤਾਂ ਦੇ ਸਿਖਰ ਤੋਂ ਹੇਠਾਂ ਨੂੰ ਰੁੜਦੇ ਜਾ ਰਹੇ

ਬਰਫ ਦੇ ਤੋਦੇ ਕਿਵੇਂ ਚੁਪ ਚਾਪ ਖੁਰਦੇ ਜਾ ਰਹੇ

ਪੱਥਰਾਂ ਤੇ ਉਕਰਿਆ ਸੀ ਆਪਣੇ ਰਿਸ਼ਤੇ ਦਾ ਨਾਂ

ਪਰ ਕੋਈ ਹੁਣ ਕੀ ਕਰੇ, ਪੱਥਰ ਵੀ ਭੁਰਦੇ ਜਾ ਰਹੇ

ਹੈ ਨਹੀਂ ਮਹਿਫੂਜ਼ ਨਦੀਆਂ ਦੇ ਕਿਨਾਰੇ ਜ਼ਿੰਦਗੀ

ਦਿਨ ਬਦਿਨ ਉਹ ਰੁੱਖੜੇ ਝੋਰੇ 'ਚ ਝੁਰਦੇ ਜਾ ਰਹੈ।

ਲੁਕ ਨਹੀਂ ਸਕੀਆਂ ਲੁਕੋਇਆਂ ਸੰਦਲੀ ਮਹਿਕਾਂ ਕਦੇ

ਹਾਸਿਆਂ ਦੇ ਨਾਲ ਕਿੰਨੇ ਫਿਕਰ ਜੁੜਦੇ ਜਾ ਰਹੇ

ਉਹ ਮੁਸਾਫਿਰ ਪਹੁੰਚ ਹੀ ਜਾਣੇ ਨਿਸ਼ਾਨੇ 'ਤੇ ਕਦੇ

ਕਰ ਇਰਾਦੇ ਮੰਜ਼ਿਲਾਂ ਵਲ ਜੋ ਨੇ ਤੁਰਦੇ ਜਾ ਰਹੇ

📝 ਸੋਧ ਲਈ ਭੇਜੋ