ਪ੍ਰਧਾਨਗੀ

ਛਾਈ ਉਮਰ ਦੇ ਉੱਤੇ ਹੈ ਰੁੱਤ ਕੇਹੀ, 

ਨਾ ਹਾਂ ਜੀਣ ਜੋਗੇ ਤੇ ਨਾ ਮਰਨ ਜੋਗੇ । 

ਹੋਰ ਜ਼ਖ਼ਮ ਨਾ ਕਰੋ ਹੁਣ ਜਿਗਰ ਅੰਦਰ, 

ਬਾਕੀ ਸਾਹ ਨਾ ਇਹਨਾਂ ਨੂੰ ਭਰਨ ਜੋਗੇ। 

ਚਾਰ ‘ਚੀਨੀ’ ਤੋਂ ਲਈਆਂ ਚੁਰਾ ਗਜ਼ਲਾਂ, 

ਹੋ ਗਏ ਪੈਰ ਮੁਸ਼ਾਇਰੇ ਵਿਚ ਧਰਨ ਜੋਗੇ । 

ਸ਼ੇਅਰ ਫੁਰੇ ਨਾ ਕਲਪਨਾ ਕੰਮ ਕਰਦੀ, 

ਰਹਿ ਗਏ ਸਿਰਫ਼ ਪ੍ਰਧਾਨਗੀ ਕਰਨ ਜੋਗੇ।

📝 ਸੋਧ ਲਈ ਭੇਜੋ