ਪੜ੍ਹ ਆਲਮ ਕਰਨ ਤਕੱਬਰ

ਪੇ-ਪੜ੍ਹ ਪੜ੍ਹ ਆਲਮ ਕਰਨ ਤਕੱਬਰ,

ਮੁਲਾਂ ਕਰਨ ਵਡਿਆਈ ਹੂ

ਗਲੀਆਂ ਦੇ ਵਿਚ ਫਿਰਨ ਨਿਮਾਣੇ,

ਬਗ਼ਲ ਕਿਤਾਬਾਂ ਚਾਈ ਹੂ

ਜਿੱਥੇ ਵੇਖਣ ਚੰਗਾ ਚੋਖਾ,

ਪੜ੍ਹਨ ਕਲਾਮ ਸਵਾਈ ਹੂ

ਦੋਹੀਂ ਜਹਾਨੀ ਮੁੱਠੇ ਬਾਹੂ,

ਜਿਨ੍ਹਾਂ ਖਾਧੀ ਵੇਚ ਕਮਾਈ ਹੂ

📝 ਸੋਧ ਲਈ ਭੇਜੋ