ਪੜ੍ਹ ਇਲਮ ਹਜ਼ਾਰ ਕਿਤਾਬਾਂ

ਪੇ-ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ,

ਆਲਮ ਹੋਏ ਭਾਰੇ ਹੂ

ਹਰਫ ਇਕ ਇਸ਼ਕ ਦਾ ਪੜ੍ਹ ਨਾ ਜਾਨਣ,

ਭੁਲੇ ਫਿਰਨ ਵਿਚਾਰੇ ਹੂ

ਇਕ ਨਿਗਾਹ ਜੇ ਆਸ਼ਕ ਵੇਖੇ,

ਲੱਖ ਹਜ਼ਾਰਾਂ ਤਾਰੇ ਹੂ

ਲੱਖ ਨਿਗਾਹ ਜੇ ਆਲਮ ਵੇਖੇ,

ਕਹੀਂ ਨਾ ਕਿਧਰੇ ਚਾੜ੍ਹੇ ਹੂ,

ਇਸ਼ਕ ਸ਼ਰ੍ਹਾ ਵਿਚ ਮੰਜਲ ਭਾਰੀ,

ਸੈਆਂ ਕੋਹਾਂ ਦੇ ਪਾੜੇ ਹੂ

ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਬਾਹੂ,

ਦੋਹੀਂ ਜਹਾਨੀ ਮਾਰੇ ਹੂ

📝 ਸੋਧ ਲਈ ਭੇਜੋ