ਪੜ੍ਹ ਪੜ੍ਹ ਇਲਮ ਮਸ਼ਾਇਖ

ਪੇ-ਪੜ੍ਹ ਪੜ੍ਹ ਇਲਮ ਮਸ਼ਾਇਖ ਸਦਾਵਣ,

ਕਰਨ ਇਬਾਦਤ ਦੋਹਰੀ ਹੂ

ਅੰਦਰ ਝੁਗੀ ਪਈ ਲੁਟੀਵੇ,

ਤਨ ਮਨ ਖਬਰ ਨਾ ਮੋਰੀ ਹੂ

ਮੌਲਾ ਵਾਲੀ ਸਦਾ ਸੁਖਾਲੀ,

ਦਿਲ ਤੋਂ ਲਾਹ ਤਕੋਰੀ ਹੂ

ਰੱਬ ਤਿਨ੍ਹਾਂ ਨੂੰ ਹਾਸਲ ਬਾਹੂ,

ਜਿਨ੍ਹਾਂ ਜਗ ਨਾ ਕੀਤੀ ਚੋਰੀ ਹੂ

📝 ਸੋਧ ਲਈ ਭੇਜੋ