ਪੈਰੀਂ ਬੰਨ੍ਹ ਜੰਜੀਰਾਂ ਚੱਲੇ

ਪੈਰੀਂ ਬੰਨ੍ਹ ਜੰਜੀਰਾਂ  ਚੱਲੇ

ਲਾ ਕੇ ਰੋਗ ਸਰੀਰਾਂ ਚੱਲੇ

ਰਾਂਝੇ ਜੋਗੀ ਬਣਨਾ ਹੀ ਸੀ

ਲੈ ਜਦ ਖੇੜੇ ਹੀਰਾਂ ਚੱਲੇ,

ਹਾਰਨ ਵਾਲੇ ਉਹੀ ਬੰਦੇ

ਜਿਹੜੇ ਬੇ ਜਮੀਰਾਂ ਚੱਲੇ,

ਮਰਦ ਜਾਤ ਤੇ ਧੱਬਾਂ ਕਾਤੋਂ

ਜੇ ਸਫ਼ਰਾਂ ਤੇ ਮੀਰਾਂ ਚੱਲੇ,

ਪਿੰਡ ਪੁਰਾਣਾ ਉਜੜ ਚੱਲਿਆਂ

ਲੋਕੀ ਘੱਤ ਵਹੀਰਾਂ ਚੱਲੇ,

ਤਕਦੀਰਾਂ ਹੱਥੋਂ ਅੱਕੇ ਪਏ ਨੇ

ਲਿਖ ਕੇ ਜੋ ਤਕਦੀਰਾਂ ਚੱਲੇ,

ਪਿਆਰ ਰਤਾ ਵੀ ਜੋੜ ਸਕੇ ਨਾ

ਕੱਠੀਆਂ ਕਰਕੇ ਲੀਰਾਂ ਚੱਲੇ,

ਉਦ੍ਹੀ ਫਿਕਰ ਹੈ ਅੱਲਾ ਕਰਦਾ

ਜਿਹੜੇ ਨਾਲ  ਫਕੀਰਾਂ ਚੱਲੇ

📝 ਸੋਧ ਲਈ ਭੇਜੋ