ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ।
ਮੁਸਕਿਲ ਵੱਖਤ ਸਾਥ ਨਿਭਾਉਂਦੇ, ਹਥਿਆਰ ਦੇ ਵਰਗੇ ਨੇ।
ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ।
ਸਾਨੂੰ ਮਿੱਟੀ ਨੂੰ ਬਰਤਨ ਬਣਾਉਂਦੇ, ਘਮਿਆਰ ਦੇ ਵਰਗੇ ਨੇ।
ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ।
ਦੁੱਖ ਵਿੱਚ ਮੁਸਕਾਨ ਦੇਵਣ, ਮਖੌਲੀ ਫ਼ਨਕਾਰ ਦੇ ਵਰਗੇ ਨੇ।
ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ।
ਤੱਤੀਆਂ ਹਵਾਵਾਂ ਦੇ ਮੁੱਖ ਮੋੜਣ, ਠੰਡੀ ਠਾਰ ਦੇ ਵਰਗੇ ਨੇ।
ਸਾਂਭ ਕੇ ਰੱਖੋ ਪਰਿਵਾਰਾਂ ਨੂੰ , ਇਹ ਮੋਤੀ ਹਾਰ ਦੇ ਵਰਗੇ ਨੇ।
ਸੱਚੇ ਰਸਤੇ ਦਿਖਾਵਣ ਸਾਨੂੰ, ਕਦਰਾਂ ਦੇ ਭੰਡਾਰ ਦੇ ਵਰਗੇ ਨੇ।
ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ।
ਜੂਠੇ ਝੂਠੇ ਤੋਂ ਸੁਚੇਤ ਨੇ ਕਰਦੇ, ਦਰਦੀ ਯਾਰ ਦੇ ਵਰਗੇ ਨੇ।
ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ।
ਅਣਜਾਣੇ ਵਿੱਚ ਢਾਹ ਨ ਲੈਣਾ, ਕੁਤਬਮਿਨਾਰ ਦੇ ਵਰਗੇ ਨੇ।
ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ।
'ਭੁੱਚਰਾ' ਕਦੇ ਗਵਾ ਨ ਬੈਠੀ, ਇਹ ਤਾਂ ਢਾਲ ਦੇ ਵਰਗੇ ਨੇ।