ਦਾਖਲੇ ਤੋਂ ਬਾਅਦ

ਕਲਾਸ ਵਿੱਚ ਪਹਿਲੇ ਦਿਨ

ਅਧਿਆਪਕ ਨੇ ਕਿਹਾ

ਇਕੱਲੇ ਇਕੱਲੇ ਬੱਚੇ ਨੂੰ

ਆਪਣੀ ਪਛਾਣ ਦੇਣ ਲਈ

 

ਖੜ੍ਹੇ ਹੋਏ ਬੱਚੇ

ਇਕੱਲੇ ਇਕੱਲੇ ਦੱਸਣ ਲੱਗੇ

ਮੇਰਾ ਪਿਤਾ ਡਾਕਟਰ ਹੈ

ਮੇਰਾ ਕਲਰਕ

ਮੇਰਾ ਦੁਕਾਨਦਾਰ

ਮੇਰਾ ਮਾਸਟਰ

 

ਸਾਰੀ ਕਲਾਸ ਵਿੱਚ

ਦੋ ਬੱਚੇ

ਆਪਣੇ ਪਿਤਾ ਦਾ

ਪੇਸ਼ਾ ਦੱਸਣ ਲੱਗੇ ਹਿਚਕਿਚਾਏ

ਉਹਨਾਂ ’ਚੋਂ

ਇੱਕ ਦਾ ਪਿਤਾ ਮੋਚੀ ਸੀ

ਦੂਜੇ ਦਾ ਚਪੜਾਸੀ

 

ਤੇ ਅਗਲੇ ਦਿਨ

ਦੋਵੇਂ ਬੱਚੇ

ਸਕੂਲ ’ਚ ਨਹੀਂ ਆਏ।

📝 ਸੋਧ ਲਈ ਭੇਜੋ