ਪਤਝੜਾਂ ਦਾ ਮੌਸਮ ਹੁਣ

ਪਤਝੜਾਂ ਦਾ ਮੌਸਮ ਹੁਣ ਤੇ ਜਾਣ ਦਿਉ।

ਖ਼ੁਸ਼ਬੁਆਂ ਦਾ ਬੁੱਲਾ ਕਿਧਰੋਂ ਆਣ ਦਿਉ।

ਤਾਸ਼ ਦਾ ਇਕ ਇਕ ਪੱਤਾ ਮੈਂ ਅਜ਼ਮਾਉਣਾਂ ਏਂ,

ਬਾਜ਼ੀ ਜੇ ਕਰ ਹਰਦੀ ਹਰ ਜਾਣ ਦਿਉ

ਬੇਹਿਸ ਲੋਕਾਂ ਭਾਵੇਂ ਵਾਜ਼ ਨਹੀਂ ਸੁਣਨੀ,

ਇਕ ਵਾਰੀ ਤੇ ਬੂਹੇ ਨੂੰ ਖੜਕਾਣ ਦਿਉ।

ਜਿਹੜੀਆਂ ਫ਼ਸਲਾਂ ਪੱਕਣਾ ਉਹਨਾਂ ਪਕਣਾ ਈਂ ਏਂ,

ਜੋ ਤੂਫ਼ਾਨ ਵੀ ਆਉਂਦਾ ਤੇ ਆਣ ਦਿਉ।

ਮੈਨੂੰ ਪਿਆਰ ਬਥੇਰੇ ਲੋਕੀ ਕਰਦੇ ਨੇ,

'ਕੱਲਿਆਂ ਬਹਿਕੇ ਮੈਨੂੰ ਦਿਲ ਪਰਚਾਣ ਦਿਉ।

ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,

'ਸ਼ਾਹਿਦ' ਨੂੰ ਲਹਿਜੇ ਦਾ ਚਸਕਾ ਲਾਣ ਦਿਉ।

📝 ਸੋਧ ਲਈ ਭੇਜੋ