ਭੁੱਟੋ ਯਾਹੀਏ ਨੂੰ ਕਿਹਾ ਸੀ ਦਿਲ ਰੱਖੋ,
ਮਦਦ ਚੋਰ ਦੀ ਨੂੰ ਕੋਈ ਚੋਰ ਆ ਜਾਊ।
ਸੱਤਵਾਂ ਬੇੜਾ ਅਮਰੀਕਾ ਨੇ ਠੇਲਿਆ ਏ,
ਓਧਰ ਮਾਓ ਵੀ ਸੱਪ ਦੀ ਤੋਰ ਆ ਜਾਊ ।
ਯਾਹੀ ਬੋਲਿਆ ਨਾਲ ਹਟਕੋਰਿਆਂ ਦੇ,
ਕਿਥੋਂ ਮੁਰਦਾ ਨਖੀਣੇ ਵਿੱਚ ਜ਼ੋਰ ਆ ਜਾਊ।
ਦਿਲ ਦਿਲ ਹੀ ਏ, ਪੈਟਨ ਟੈਂਕ ਤਾਂ ਨਹੀਂ,
ਬਹੁੜੀ ਪਾਇਆਂ ਅਮਰੀਕਾ ਤੋਂ ਹੋਰ ਆ ਜਾਉ ।