ਬਹੁਤ ਲੋਕਾਂ ਨੇ
ਪੌੜੀ ਸਮਝ ਲਿਆ ਮੈਨੂੰ
ਮੇਰੇ ਇੱਕ ਡੰਡੇ ਤੇ ਪੈਰ ਧਰਦੇ
ਉਤਾਂਹ ਚੜ੍ਹਦੇ
ਹੋਠਾਂ ’ਚ ਨਿੰਮਾ ਜਿਹਾ ਮੁਸਕਰਾਉਂਦੇ
ਦੂਸਰੇ ਤੇ ਪੈਰ ਧਰਦੇ
ਤਾਂ ਹੋਰ ਵਿਸ਼ਵਾਸ ਵਿੱਚ
ਅਗਲੇ ਡੰਡੇ ਨੂੰ ਫੜਦੇ
ਮੇਰੀ ਅਗਿਆਨਤਾ ਤੇ ਤਰਸ ਕਰਦੇ
ਹੋਠਾਂ ’ਤੇ
ਸ਼ਾਤਰ ਜਿਹੀ ਮੁਸਕਾਨ ਧਰਦੇ
ਫੇਰ ਅਗਲਾ ਤੇ
ਉਸ ਤੋਂ ਅਗਲਾ ਡੰਡਾ
ਜਦੋਂ ਹੀ ਪਰ
ਆਖ਼ਰੀ ਡੰਡੇ ਤੇ ਪੈਰ ਧਰਦੇ
ਉਤਾਂਹ ਤੱਕਦੇ
ਸਾਹਵੇਂ ਮੈਂ ਖੜ੍ਹਾ ਹੁੰਦਾ
ਅਟਲ
ਮੁਸਕਰਾਉਂਦਾ।