ਪਈ ਧੁੰਦ ਸੂਰਜ ਦਾ ਚਿਹਰਾ ਗਵਾਚਾ ।
ਮੇਰੀ ਧਰਤ ਦਾ ਚਿਹਰਾ ਮੁਹਰਾ ਗਵਾਚਾ ।
ਦਿਖਾਂਦਾ ਸੀ ਜਿਹੜਾ ਜ਼ਮੀਰਾਂ ਦਾ ਚਿਹਰਾ,
ਮੇਰੇ ਘਰ ਦੇ ਵਿੱਚੋਂ ਉਹ ਸ਼ੀਸ਼ਾ ਗਵਾਚਾ ।
ਅਸਾਂ ਦੇਖੀਆਂ ਉਹ ਦੁਪਹਿਰਾਂ ਉਹ ਧੁੱਪਾਂ,
ਜਦੋਂ ਝੁੱਗੀਆਂ ਵਿੱਚੋਂ ਸਾਇਆ ਗਵਾਚਾ ।
ਉਹ ਸੁਖ ਦੀ ਘੜੀ ਦੱਸੋ ਕਿੰਨੀ ਕੁ ਦੂਰ ਏ,
ਜੀਹਨੂੰ ਲੱਭਦਿਆਂ ਚੈਨ ਦਿਲ ਦਾ ਗਵਾਚਾ ।
ਕੋਈ ਰੋਗ 'ਤਾਇਬ' ਨੂੰ ਵੀ ਲੱਗ ਗਿਆ ਏ,
ਉਹ ਐਵੇਂ ਨਹੀਂ ਫਿਰਦਾ ਗਵਾਚਾ- ਗਵਾਚਾ ।