ਪੇ-ਪੜ੍ਹਿਆ ਇਲਮ ਤੇ ਵਧੀ

ਪੇ-ਪੜ੍ਹਿਆ ਇਲਮ ਤੇ ਵਧੀ ਮਗ਼ਰੂਰੀ,

ਅਕਲ ਭੀ ਗਿਆ ਤਲੋਹਾਂ ਹੂ

ਭੁੱਲਾ ਰਾਹ ਹਦਾਇਤ ਵਾਲਾ,

ਨਫ਼ਾ ਨਾ ਕੀਤਾ ਦੋਹਾਂ ਹੂ

ਸਿਰ ਦਿੱਤਿਆਂ ਜੇ ਸਿਰ ਹੱਥ ਆਵੇ,

ਸੌਦਾ ਹਾਰ ਨਾ ਤੋਹਾਂ ਹੂ

ਵੜੀਂ ਬਾਜ਼ਾਰ ਮੁਹੱਬਤ ਬਾਹੂ,

ਰਹਿਬਰ ਲੈ ਕੇ ਸੂਹਾਂ ਹੂ

📝 ਸੋਧ ਲਈ ਭੇਜੋ