ਪੇ-ਪਾਕ ਪਲੀਤ ਨਾ ਹੁੰਦੇ

ਪੇ-ਪਾਕ ਪਲੀਤ ਨਾ ਹੁੰਦੇ ਹਰਗਿਜ਼,

ਜੋ ਰਹਿੰਦੇ ਵਿਚ ਪਲੀਤੀ ਹੂ

ਵਹਿਦਤ ਦੇ ਦਰਿਆ ਉਛੱਲੇ,

ਹਿੱਕ ਦਿਲ ਸਹੀ ਨਾ ਕੀਤੀ ਹੂ

ਹਿੱਕ ਬੁਤਖਾਨੇ ਵਾਸਲ ਹੋਏ,

ਹਿੱਕ ਪੜ੍ਹ ਪੜ੍ਹ ਰਹੇ ਮਸੀਤੀ ਹੂ

ਫਾਜ਼ਲ ਛੋਡ ਫਜ਼ੀਲਤ ਬੈਠੇ ਬਾਹੂ,

ਇਸ਼ਕ ਬਾਜ਼ੀ ਜਿਨ ਨੀਤੀ ਹੂ

📝 ਸੋਧ ਲਈ ਭੇਜੋ