ਪੇ-ਪੰਜ ਮਹਿਲ ਪੰਜਾਂ ਵਿਚ

ਪੇ-ਪੰਜ ਮਹਿਲ ਪੰਜਾਂ ਵਿਚ ਚਾਨਣ,

ਦੀਵਾ ਕਿਤ ਵਲ ਧਰੀਏ ਹੂ

ਪੰਜੇ ਮਹਿਰ ਪੰਜੇ ਪਟਵਾਰੀ,

ਹਾਸਲ ਕਿਤਵਲ ਭਰੀਏ ਹੂ

ਪੰਜ ਇਮਾਮ ਤੇ ਪੰਜੇ ਕਿਬਲੇ,

ਸਜਦਾ ਕਿਤਵਲ ਕਰੀਏ ਹੂ

ਜੇ ਸਾਹਿਬ ਸਿਰ ਮੰਗੇ ਬਾਹੂ,

ਹਰਗਿਜ਼ ਢਿੱਲ ਨਾ ਕਰੀਏ ਹੂ

📝 ਸੋਧ ਲਈ ਭੇਜੋ